ਸਿੰਗਾਪੁਰ ਲਾਕਡਾਊਨ, ਕੋਵਿਡ-19 ਦੇ ਮਰੀਜ਼ਾਂ ਤੋਂ ਵਸੂਲੇਗਾ ਪੂਰਾ ਖਰਚਾ

Tuesday, Mar 24, 2020 - 11:28 PM (IST)

ਸਿੰਗਾਪੁਰ ਲਾਕਡਾਊਨ, ਕੋਵਿਡ-19 ਦੇ ਮਰੀਜ਼ਾਂ ਤੋਂ ਵਸੂਲੇਗਾ ਪੂਰਾ ਖਰਚਾ

ਸਿੰਗਾਪੁਰ : ਭਾਰਤ ਵਿਚ ਜਿੱਥੇ 21 ਦਿਨ ਲਾਕਡਾਊਨ ਰਹੇਗਾ, ਉੱਥੇ ਹੀ ਸਿੰਗਾਪੁਰ ਵੀ ਸ਼ੁੱਕਰਵਾਰ ਤੋਂ ਅਪ੍ਰੈਲ ਅੰਤ ਤਕ ਲਈ ਕਈ ਤਰ੍ਹਾਂ ਦੀ ਰੋਕ ਲਾਉਣ ਜਾ ਰਿਹਾ ਹੈ। ਸਿਨੇਮਾ, ਬਾਰ ਤੇ ਟਿਊਸ਼ਨ ਸੈਂਟਰ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਕ, ਸਿੰਗਾਪੁਰ ਨੇ ਸਖਤ ਚਿਤਾਵਨੀ ਵਿਚ ਕਿਹਾ ਹੈ ਕਿ ਜੋ ਲੋਕ ਬਾਹਰੋਂ ਯਾਨੀ ਵਿਦੇਸ਼ੋਂ ਯਾਤਰਾ ਕਰਕੇ ਕੋਵਿਡ-19 ਨਾਲ ਬੀਮਾਰ ਹੋ ਕੇ ਸਰਕਾਰੀ ਹਸਪਤਾਲਾਂ ਵਿਚ ਦਾਖਲ ਹਨ ਉਨ੍ਹਾਂ ਕੋਲੋਂ ਇਲਾਜ ਦਾ ਪੂਰਾ ਖਰਚ ਵਸੂਲਿਆ ਜਾਵੇਗਾ।

ਸਿੰਗਾਪੁਰ ਵਿਚ ਸਕੂਲਾਂ ਅਤੇ ਕੰਮ ਵਾਲੇ ਸੰਸਥਾਨਾਂ ਦੇ ਬਾਹਰ 10 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਮਾਜਿਕ ਦੂਰੀ ਨੂੰ ਬਣਾਉਣ ਲਈ ਇਹ ਕਦਮ ਚੁੱਕੇ ਗਏ ਹਨ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਤੋਂ ਲੈ ਕੇ ਲਾਇਸੈਂਸ ਰੱਦ ਕਰਨ ਤੱਕ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇੰਨਾ ਹੀ ਨਹੀਂ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ ਅਤੇ 10,000 ਸਿੰਗਾਪੁਰੀ ਡਾਲਰ (7,000 ਅਮਰੀਕੀ ਡਾਲਰ) ਜਾਂ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ ਅਤੇ ਦੋਵੇਂ ਵੀ ਹੋ ਸਕਦੇ ਹਨ। ਵਿਆਹ-ਸ਼ਾਦੀ ਜਾਂ ਜਨਮ ਦਿਨ ਦੀ ਪਾਰਟੀ ਵਿਚ ਵੀ 10 ਤੋਂ ਵੱਧ ਲੋਕ ਜਮ੍ਹਾਂ ਨਹੀਂ ਹੋ ਸਕਦੇ।


author

Sanjeev

Content Editor

Related News