ਸਿੰਗਾਪੁਰ ਨੇ ਕੋਵਿਡ ਦੇ ਇਲਾਜ ਲਈ ਫਾਈਜ਼ਰ ਦੀ ਪੈਕਸਲੋਵਿਡ ਗੋਲੀ ਨੂੰ ਦਿੱਤੀ ਮਨਜ਼ੂਰੀ
Friday, Feb 04, 2022 - 02:12 AM (IST)
ਸਿੰਗਾਪੁਰ-ਸਿੰਗਾਪੁਰ ਨੇ ਕੋਵਿਡ-19 ਦੇ ਇਲਾਜ ਲਈ ਪਹਿਲੀ ਗੋਲੀ ਦੇ ਰੂਪ 'ਚ ਫਾਈਜ਼ਰ ਵੱਲੋਂ ਵਿਕਸਿਤ 'ਪੈਕਸਲੋਵਿਡ' ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਉਨ੍ਹਾਂ ਬਾਲਗ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਗੰਭੀਰ ਇਨਫੈਕਸ਼ਨ ਦਾ ਸ਼ਿਕਾਰ ਹੋਣ ਦਾ ਖ਼ਤਰਾ ਹੈ। ਵੀਰਵਾਰ ਨੂੰ ਪ੍ਰਕਾਸ਼ਿਤ ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੈਠਕ ਲਈ ਮਿਆਂਮਾਰ ਦੇ ਵਿਦੇਸ਼ ਮੰਤਰੀ ਨੂੰ ਸੱਦਾ ਨਹੀਂ ਦੇਵੇਗਾ ਆਸੀਆਨ
ਰਿਪੋਰਟ ਮੁਤਾਬਕ ਸਿਹਤ ਅਧਿਕਾਰੀਆਂ ਨੇ ਪੈਕਸਲੋਵਿਡ ਦੇ ਕਲੀਨਿਕਲ ਪ੍ਰੀਖਣ ਨਾਲ ਜੁੜੇ ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਲੇਸ਼ਣ 'ਚ ਪਤਾ ਚੱਲਿਆ ਹੈ ਕਿ ਲੱਛਣ ਉਭਰਨ ਦੇ ਤਿੰਨ ਦਿਨ ਦੇ ਅੰਦਰ ਦਿੱਤੇ ਜਾਣ 'ਤੇ ਪੈਕਸਲੋਵਿਡ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਗੰਭੀਰ ਰੂਪ ਨਾਲ ਮਰੀਜ਼ ਦੇ ਹਸਪਤਾਲ 'ਚ ਦਾਖਲ ਹੋਣ ਅਤੇ ਉਸ ਦੀ ਜਾਨ ਜਾਣ ਦਾ ਜੋਖਿਮ 88.9 ਫੀਸਦੀ ਤੱਕ ਘਟਾ ਸਕਦੀ ਹੈ।
ਇਹ ਵੀ ਪੜ੍ਹੋ : ਸੀਰੀਆ 'ਚ ਅਮਰੀਕੀ ਹਮਲੇ 'ਚ IS ਮੁਖੀ ਮਾਰਿਆ ਗਿਆ : ਬਾਈਡੇਨ
'ਦਿ ਸਟ੍ਰੇਟ ਟਾਈਮਜ਼' ਮੁਤਾਬਕ, ਲੱਛਣ ਸ਼ੁਰੂ ਹੋਣ ਦੇ ਪੰਜ ਦਿਨ ਦੇ ਅੰਦਰ ਦਿੱਤੇ ਜਾਣ 'ਤੇ ਪੈਕਸਲੋਵਿਡ 87.8 ਫੀਸਦੀ ਅਸਰਦਾਰ ਹੈ। ਅਖ਼ਬਾਰ ਮੁਤਾਬਕ ਸਿੰਗਾਪੁਰ 'ਚ ਕੋਵਿਡ-19 ਦੇ ਇਲਾਜ ਲ਼ਈ ਪਹਿਲੀ ਗੋਲੀ ਦੇ ਰੂਪ 'ਚ ਪੈਕਸਲੋਵਿਡ ਦੇ ਐਮਰਜੈਂਸੀ ਇਸਤੇਮਾਲ ਨੂੰ ਮਹਾਮਾਰੀ ਵਿਸ਼ੇਸ਼ ਪਹੁੰਚ ਮਾਰਗ (ਪੀ.ਐੱਸ.ਆਰ.ਏ.) ਦੇ ਤਹਿਤ 31 ਜਨਵਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1514 ਨਵੇਂ ਮਾਮਲੇ ਤੇ 25 ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।