ਸਿੰਗਾਪੁਰ ਅਤੇ ਨਿਊਜ਼ੀਲੈਂਡ ਮਿਲ ਕੇ ਜਲਵਾਯੂ ਤਬਦੀਲੀ ਨਾਲ ਨਜਿੱਠਣਗੇ

Tuesday, Apr 19, 2022 - 04:04 PM (IST)

ਸਿੰਗਾਪੁਰ (ਏਜੰਸੀ): ਸਿੰਗਾਪੁਰ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਹਰੀ ਤਕਨੀਕ ਦੇ ਖੇਤਰ ਵਿਚ ਸਹਿਯੋਗ ਕਰਨਗੇ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂੰਗ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਦੀ ਵਿਸਤ੍ਰਿਤ ਸਾਂਝੇਦਾਰੀ ਵਿੱਚ ਸ਼ਾਮਲ ਜਲਵਾਯੂ ਪਰਿਵਰਤਨ ਅਤੇ ਹਰੀ ਅਰਥਵਿਵਸਥਾ ਨਾਲ ਜੁੜੇ ਮੁੱਦਿਆਂ 'ਤੇ ਸਾਂਝੇ ਯਤਨ ਕੀਤੇ ਜਾਣਗੇ।

ਅਰਡਰਨ ਨੇ ਕਿਹਾ ਕਿ ਅਸੀਂ ਸਾਂਝੇ ਤੌਰ 'ਤੇ ਉੱਚ ਕਾਰਬਨ ਨਿਕਾਸੀ ਵਾਲੇ ਕਾਰੋਬਾਰ ਵਿੱਚ ਵਾਪਸ ਨਹੀਂ ਪਰਤ ਸਕਦੇ। ਕੋਈ ਵੀ ਸਰਕਾਰ ਕਾਰਬਨ ਨਿਕਾਸ ਨੂੰ ਘਟਾਉਣ ਲਈ ਇਕੱਲੀਕੁਝ ਨਹੀਂ ਕਰ ਸਕਦੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸਿੰਗਾਪੁਰ ਦੇ ਰਾਸ਼ਟਰਪਤੀ ਹਲੀਮਾ ਯਾਕੂਬ ਅਤੇ ਉਨ੍ਹਾਂ ਦੇ ਹਮਰੁਤਬਾ ਲੂਂਗ ਨੂੰ ਮਿਲਣ ਲਈ ਸੋਮਵਾਰ ਨੂੰ ਤਿੰਨ ਦਿਨਾਂ ਦੇ ਅਧਿਕਾਰਤ ਦੌਰੇ 'ਤੇ ਸਿੰਗਾਪੁਰ ਪਹੁੰਚੇ ਹੋਏ ਹਨ। ਲੂੰਗ ਨੇ ਕਿਹਾ ਕਿ ਦੋਵੇਂ ਦੇਸ਼ ਊਰਜਾ ਤਕਨਾਲੋਜੀ, ਕਾਰਬਨ ਬਾਜ਼ਾਰਾਂ, ਟਿਕਾਊ ਆਵਾਜਾਈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਤਬਦੀਲੀ ਵੱਲ ਪਹਿਲਕਦਮੀ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨਾਲ ਸਮਝੌਤੇ ਨੂੰ ਲੈ ਕੇ ਚਿੰਤਤ ਅਮਰੀਕਾ ਦੇ ਅਧਿਕਾਰੀ ਕਰਨਗੇ ਸੋਲੋਮਨ ਟਾਪੂ ਦਾ ਦੌਰਾ 

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੂੰਗ ਨੇ ਮੰਗਲਵਾਰ ਨੂੰ ਕਿਹਾ ਕਿ ਸਿੰਗਾਪੁਰ ਅਤੇ ਨਿਊਜ਼ੀਲੈਂਡ ਦੋਵਾਂ ਨੇ ਯੂਕ੍ਰੇਨ 'ਤੇ ਰੂਸੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਦੋਵੇਂ ਦੇਸ਼ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਦਰਜ ਸਿਧਾਂਤਾਂ ਦੇ "ਸੱਚੇ ਸਮਰਥਕ" ਹਨ। ਅਰਡਰਨ ਨੇ ਕਿਹਾ ਕਿ ਯੂਕ੍ਰੇਨ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਇੱਕ ਦੇਸ਼ ਦੀ ਪ੍ਰਭੂਸੱਤਾ ਅਤੇ ਇਸਦੀ ਖੇਤਰੀ ਅਖੰਡਤਾ ਵਿਰੁੱਧ ਹਮਲਾ ਹੈ।" ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ 'ਤੇ ਚਰਚਾ ਕੀਤੀ।
 


Vandana

Content Editor

Related News