ਸਿੰਗਾਪੁਰ ਪਰਤੇ 3 ਭਾਰਤੀ ਨਿਕਲੇ ਕੋਰੋਨਾ ਪਾਜ਼ੇਟਿਵ

Friday, Aug 07, 2020 - 06:29 PM (IST)

ਸਿੰਗਾਪੁਰ ਪਰਤੇ 3 ਭਾਰਤੀ ਨਿਕਲੇ ਕੋਰੋਨਾ ਪਾਜ਼ੇਟਿਵ

ਸਿੰਗਾਪੁਰ (ਭਾਸ਼ਾ): ਭਾਰਤ ਤੋਂ ਪਰਤੇ 3 ਲੋਕ ਸਿੰਗਾਪੁਰ ਵਿਚ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਦੇ ਕੁੱਲ਼ ਮਾਮਲੇ 54,797 ਹੋ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਵੀਰਵਾਰ ਨੂੰ ਵਿਦੇਸ਼ ਤੋਂ ਆਏ ਚਾਰ ਲੋਕ ਸੰਕ੍ਰਮਿਤ ਪਾਏ ਗਏ। ਇਹਨਾਂ ਵਿਚੋਂ ਤਿੰਨ 26 ਜੁਲਾਈ ਨੂੰ ਭਾਰਤ ਤੋਂ ਪਰਤੇ ਸਨ। ਇਹਨਾਂ ਵਿਚੋਂ ਦੋ ਵਰਕ ਪਾਸ ਧਾਰਕ ਹਨ ਜਦਕਿ ਇਕ ਡਿਪੈਂਡੈਂਟ ਪਾਸ ਧਾਰਕ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀ ਸੁਰੱਖਿਆ 'ਚ ਸੰਨ੍ਹ, ਏਕੇ-47 ਨਾਲ ਲੈਸ 3 ਨੌਜਵਾਨ ਰਿਜੋਰਟ 'ਚ ਦਾਖਲ

ਚੌਥਾ ਵਿਅਕਤੀ ਸਿੰਗਾਪੁਰ ਦਾ ਨਾਗਰਿਕ ਹੈ ਅਤੇ ਉਹ 25 ਜੁਲਾਈ ਨੂੰ ਕਜ਼ਾਖਸਤਾਨ ਤੋਂ ਪਰਤਿਆ ਸੀ। ਮੰਤਰਾਲੇ ਨੇ ਦੱਸਿਆ ਕਿ ਉਹਨਾਂ ਸਾਰਿਆਂ ਨੂੰ ਸਿੰਗਾਪੁਰ ਪਹੁੰਚਣ 'ਤੇ 14 ਦਿਨ ਦੇ ਲਈ ਘਰ ਵਿਚ ਰਹਿਣ ਦਾ ਨੋਟਿਸ ਦੇ ਦਿੱਤਾ ਗਿਆ ਸੀ। ਮੰਤਰਾਲੇ ਦੇ ਮੁਤਾਬਕ, ਸਿੰਗਾਪੁਰ ਵਿਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 242 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 6 ਲੋਕ ਵਿਦੇਸ਼ ਤੋਂ ਪਰਤੇ ਹਨ। ਇਸ ਦੇ ਬਾਅਦ ਕੁੱਲ ਮਾਮਲੇ 54,797 ਹੋ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ 48,031 ਮਰੀਜ਼ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਲਾਪਤਾ ਭਾਰਤੀ ਪ੍ਰਵਾਸੀ ਦੀ ਮਿਲੀ ਲਾਸ਼


author

Vandana

Content Editor

Related News