ਸਿੰਗਾਪੁਰ : ਕਿਰਾਏਦਾਰ ਨੂੰ ਛਾਪੇਮਾਰੀ ਸਬੰਧੀ ਸੂਚਿਤ ਕਰਨਾ ਪਿਆ ਮਹਿੰਗਾ, ਭਾਰਤੀ ਮੂਲ ਦੇ ਅਧਿਕਾਰੀ ਨੂੰ ਹੋਈ ਜੇਲ੍ਹ
Monday, Aug 30, 2021 - 04:48 PM (IST)
ਸਿੰਗਾਪੁਰ (ਭਾਸ਼ਾ)-ਸਿੰਗਾਪੁਰ ’ਚ ਗਵਰਨਮੈਂਟ ਬਿਲਡਿੰਗ ਅਥਾਰਟੀ ’ਚ ਨਿਰੀਖਣ ਅਧਿਕਾਰੀ ਦੇ ਤੌਰ ’ਤੇ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਨੂੰ ਇਕ ਫਲੈਟ ’ਤੇ ਛਾਪੇਮਾਰੀ ਦੀ ਜਾਣਕਾਰੀ ਪਹਿਲਾਂ ਹੀ ਭਾਰਤੀ ਮੂਲ ਦੇ ਕਿਰਾੲਦੇਾਰ ਨੂੰ ਦੇਣ ਦੇ ਦੋਸ਼ ’ਚ ਸੋਮਵਾਰ 25 ਦਿਨਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਫਲੈਟ ’ਚ ਇਜਾਜ਼ਤ ਤੋਂ ਵੱਧ ਲੋਕ ਰਹਿ ਰਹੇ ਸਨ। ਕੇ. ਕਰੂਪੱਯਾ (55) ਨੂੰ ਪਿਛਲੇ ਸਾਲ 25 ਜਨਵਰੀ ’ਚ ਬਿਲਡਿੰਗ ਐਂਡ ਡਿਵੈੱਲਪਮੈਂਟ ਬੋਰਡ ਨੇ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਨੇ ਸੋਮਵਾਰ ਮੰਨਿਆ ਕਿ ਉਨ੍ਹਾਂ ਦਮਨਦੀਪ ਸਿੰਘ ਨੂੰ ਉਨ੍ਹਾਂ ਦੇ ਕਿਰਾਏ ਦੇ ਫਲੈਟ ਦੇ ਨਿਰੀਖਣ ਬਾਰੇ ਸੂਚਿਤ ਕਰ ਕੇ ਸ਼ਾਸਕੀ ਖ਼ੁਫੀਆ ਕਾਨੂੰਨ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਕੀਤੀ ਸੀ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਅਨੁਸਾਰ ਦੋਸ਼ੀ 22 ਸਾਲਾ ਭਾਰਤੀ ਨਾਗਰਿਕ ਸਿੰਘ ਨੂੰ ਜਾਣਕਾਰੀ ਦੇਣ ਦਾ ਅਧਿਕਾਰਤ ਨਹੀਂ ਸੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੀ ਵੈੱਬਸਾਈਟ ਵੇਚ ਰਹੀ ਭਾਰਤੀ ਮੰਜੇ, ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
‘ਕੁਰੱਪਟ ਪ੍ਰੈਕਟਿਸ ਇਨਵੈਸਟੀਗੇਸ਼ਨ ਬਿਊਰੋ ਆਫ਼ ਸਿੰਗਾਪੁਰ’ (ਸੀ. ਪੀ. ਆਈ. ਬੀ.) ਨੂੰ ਪਿਛਲੇ ਸਾਲ 9 ਜਨਵਰੀ ਨੂੰ ਇਹ ਜਾਣਕਾਰੀ ਮਿਲਣ ਤੋਂ ਬਾਅਦ ਅਦਾਲਤ ’ਚ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਈ ਕਿ ਕਰੂਪੱਯਾ ਨੇ ਉਨ੍ਹਾਂ ਨੂੰ 2019 ’ਚ ਸਿੰਘ ਦੇ ਫਲੈਟ ਦੇ ਨਿਰੀਖਣ ਬਾਰੇ ਕਈ ਵਾਰ ਸੂਚਿਤ ਕੀਤਾ ਸੀ। ਫਲੈਟ ’ਚ ਜ਼ਿਆਦਾ ਗਿਣਤੀ ’ਚ ਲੋਕ ਰਹਿ ਰਹੇ ਸਨ। ਸਰਕਾਰੀ ਵਕੀਲ ਥਿਆਮ ਜਿਆ ਮਿਨ ਨੇ ਕਿਹਾ ਕਿ ਦੋਸ਼ੀ ਨੂੰ ਪਤਾ ਸੀ ਕਿ ਅਚਨਚੇਤ ਨਿਰੀਖਣ ਨਾਲ ਜੁੜੀ ਜਾਣਕਾਰੀ ਗੁਪਤ ਸੂਚਨਾ ਹੁੰਦੀ ਹੈ ਅਤੇ ਇਸ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਿੰਘ ਸਮੇਤ ਛੇ ਲੋਕਾਂ ਨੂੰ ਫਲੈਟ ’ਚ ਰਹਿਣ ਦੀ ਇਜਾਜ਼ਤ ਸੀ ਪਰ ਤਕਰੀਬਨ 12-13 ਲੋਕ ਇਸ ’ਚ ਰਹਿ ਰਹੇ ਸਨ।