ਸਿੰਗਾਪੁਰ : ਬਰੁਨੇਈ ਦੀ SC ''ਚ ਜੂਡੀਸ਼ੀਅਲ ਕਮਿਸ਼ਨਰ ਬਣੇ ਕੰਨਣ ਰਮੇਸ਼

10/07/2019 11:15:05 PM

ਸਿੰਗਾਪੁਰ (ਏਜੰਸੀ)- ਭਾਰਤੀ ਮੂਲ ਦੇ ਸਿੰਗਾਪੁਰ ਦੇ ਜੱਜ ਬਰੂਨੇਈ ਨੂੰ ਸੁਪਰੀਮ ਕੋਰਟ ਦੇ ਜੂਡੀਸ਼ੀਅਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਸੁਲਤਾਨ ਹਸਨਲ ਬੋਲਕੀਆ ਨੇ ਸਹੁੰ ਚੁਕਾਈ। 54 ਸਾਲਾ ਕੰਨਣ ਰਮੇਸ਼ ਦੀ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹ ਸਿੰਗਾਪੁਰ ਦੇ ਸੁਪਰੀਮ ਕੋਰਟ ਦੇ ਪੂਰੇ ਸਮੇਂ ਦੇ ਜੱਜ ਦੇ ਅਹੁਦੇ 'ਤੇ ਵੀ ਬਣੇ ਰਹਿਣਗੇ। ਬਰੁਨੇਈ ਦੀ ਸੁਪਰੀ ਕੋਰਟ ਵਿਚ ਨਿਯੁਕਤ ਸਾਰੇ ਪਾਰਟ ਟਾਈਮ ਜੱਜ ਜੂਡੀਸ਼ੀਅਲ ਕਮਿਸ਼ਨਰ ਦੇ ਤੌਰ 'ਤੇ ਨਿਯੁਕਤ ਕੀਤੇ ਜਾਂਦੇ ਹਨ, ਪਰ ਇਸ ਵਿਚ ਕੋਈ ਸੀਨੀਅਰਤਾ, ਨਿਆਇਕ ਅਧਿਕਾਰ ਅਤੇ ਸ਼ਕਤੀਆਂ 'ਤੇ ਕੋਈ ਫਰਕ ਨਹੀਂ ਪੈਂਦਾ ਹੈ। ਆਪਣੀ ਨਿਯੁਕਤੀ 'ਤੇ ਰਮੇਸ਼ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ।

ਮੈਂ ਸਟੀਵਨ ਚੋਂਗ ਅਤੇ ਹੋਰ ਮਾਣਯੋਗ ਮੈਂਬਰਾਂ ਦੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਸੁਪਰੀਮ ਕੋਰਟ ਦੇ ਜੂਡੀਸ਼ੀਅਲ ਕਮਿਸ਼ਨਰ ਦੇ ਤੌਰ 'ਤੇ ਰਮੇਸ਼ ਸਾਲ ਵਿਚ ਇਕ ਮਹੀਨੇ ਬਰੁਨੇਈ ਵਿਚ ਰਹਿਣਗੇ ਅਤੇ ਇਸ ਦੌਰਾਨ ਉਹ ਮੁੱਖ ਤੌਰ 'ਤੇ ਵਣਜ ਅਤੇ ਸਿਵਲ ਮਾਮਲੇ ਸੁਣਨਗੇ। ਸਿੰਗਾਪੁਰ ਦੇ ਚੀਫ ਜਸਟਿਸ ਸੁੰਦਰੇਸ਼ ਮੇਨਨ ਨੇ ਕਿਹਾ ਕਿ ਰਮੇਸ਼ ਦੀ ਨਿਯੁਕਤੀ ਨਾਲ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਰ ਬਿਹਤਰ ਹੋਣਗੇ। ਨਿਆਇਕ ਖੇਤਰ ਵਿਚ ਸਿੰਗਾਪੁਰ ਦੀ ਕੌਮਾਂਤਰੀ ਮਾਣ-ਮਰਿਆਦਾ ਵਧੇਗੀ। ਰਮੇਸ਼ ਨੂੰ ਮਈ 2015 ਵਿਚ ਸਿੰਗਾਪੁਰ ਸੁਪਰੀਮ ਕੋਰਟ ਵਿਚ ਜੂਡੀਸ਼ੀਅਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਆਂ ਜਸਟਿਸ ਕਵੇਂਟਿਨ ਲੋਹ ਨੂੰ ਫਿਜੀ ਦੇ ਸੁਪਰੀਮ ਕੋਰਟ ਵਿਚ ਨਿਯੁਕਤ ਕੀਤਾ ਗਿਆ ਸੀ। ਉਥੇ ਹੀ ਜਸਟਿਸ ਜੂਡਿਥ ਪ੍ਰਕਾਸ਼ ਨੂੰ ਦੁਬਈ ਇੰਟਰਨੈਸ਼ਨਲ ਸੈਂਟਰ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ।


Sunny Mehra

Content Editor

Related News