ਪੇਂਟਹਾਊਸ ਲਈ ਬ੍ਰਿਟਿਸ਼ ਅਰਬਪਤੀ ਵੱਲੋਂ 5.4 ਕਰੋੜ ਡਾਲਰ ਦਾ ਭੁਗਤਾਨ

07/10/2019 5:39:15 PM

ਸਿੰਗਾਪੁਰ (ਭਾਸ਼ਾ)— ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਜੇਮਜ਼ ਡਾਇਸਨ ਨੇ ਸਿੰਗਾਪੁਰ ਦੇ ਸਭ ਤੋਂ ਮਹਿੰਗੇ 'ਪੇਂਟਹਾਊਸ' ਲਈ 5.4 ਕਰੋੜ ਡਾਲਰ ਦਾ ਭੁਗਤਾਨ ਕੀਤਾ ਹੈ। ਇਹ ਪੇਂਟਹਾਊਸ ਤਿੰਨ ਮੰਜ਼ਿਲਾ ਰਿਹਾਇਸ਼ ਹੈ ਜਿਸ ਵਿਚ ਪ੍ਰਾਈਵੇਟ ਪੁਲ ਅਤੇ ਸਵੀਮਿੰਗ ਪੁਲ ਆਦਿ ਦੀ ਸ਼ਾਨਦਾਰ ਵਿਵਸਥਾ ਹੈ। 

ਬੈਗਲੈਸ ਵੈਕਯੂਮ ਕਲੀਨਰ, ਹੈਂਡ ਡ੍ਰਾਇਰ ਅਤੇ ਪੱਖਿਆਂ ਲਈ ਚਰਚਿਤ ਉਨ੍ਹਾਂ ਦੀ ਇਲੈਕਟ੍ਰਿਕ ਉਪਕਰਨ ਕੰਪਨੀ ਨੇ ਇਸ ਸਾਲ ਐਲਾਨ ਕੀਤਾ ਸੀ ਕਿ ਉਹ ਆਪਣਾ ਗਲੋਬਲ ਹੈੱਡਕੁਆਰਟਰ ਇੰਗਲੈਂਡ ਤੋਂ ਹਟਾ ਕੇ ਏਸ਼ੀਆਈ ਬਾਜ਼ਾਰ ਦੇ ਕਰੀਬ ਲਿਜਾਣ ਵਾਲੀ ਹੈ। ਯੂਰਪੀ ਸੰਘ (ਈ.ਯੂ.) ਤੋਂ ਬਾਹਰ ਨਿਕਲਣ ਦੇ ਬ੍ਰਿਟੇਨ ਦੇ ਫੈਸਲੇ ਦੇ ਬਾਅਦ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਤਹਿਤ ਕੰਪਨੀ ਇੱਥੇ ਇਲੈਕਟ੍ਰਿਕ ਕਾਰ ਵੀ ਬਣਾਵੇਗੀ। 

ਸਿੰਗਾਪੁਰ ਦੇ 'ਬਿਜ਼ਨੈੱਸ ਟਾਈਮਜ਼' ਅਖਬਾਰ ਨੇ ਸਰੋਤ ਦਾ ਜ਼ਿਕਰ ਕੀਤੇ ਬਿਨਾਂ ਦੱਸਿਆ ਕਿ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੇ ਫੈਸਲੇ ਦਾ ਸਮਰਥਨ ਕਰਨ ਵਾਲੇ ਕਾਰੋਬਾਰੀ ਨੇ 5.4 ਕਰੋੜ ਡਾਲਰ ਵਿਚ 21000 ਵਰਗ ਫੁੱਟ ਦੇ ਸੁਪਰ ਪੇਂਟਹਾਊਸ ਨੂੰ ਖਰੀਦਿਆ ਹੈ।


Vandana

Content Editor

Related News