ਸਿੰਗਾਪੁਰ ਨੇ ਭਾਰਤੀ ਯਾਤਰੀਆਂ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

Thursday, Sep 10, 2020 - 11:16 AM (IST)

ਸਿੰਗਾਪੁਰ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਦੀ ਗਤੀ ਬੇਕਾਬੂ ਹੋ ਰਹੀ ਹੈ। ਹੁਣ ਤੱਕ ਕੋਰੋਨਾ ਨਾਲ ਪੀੜਤ ਹੋਣ ਵਾਲਿਆਂ ਦੇ 2.7 ਕਰੋੜ ਤੋਂ ਵਧੇਰੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉੱਥੇ ਵਾਇਰਸ ਨਾਲ ਹੁਣ ਤੱਕ 9 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 44.ਲੱਖ ਕੋਰੋਨਾ ਮਾਮਲਿਆਂ ਦੇ ਨਾਲ ਦੂਜੇ ਨੰਬਰ 'ਤੇ ਹੈ। ਭਾਰਤ ਵਿਚ 75 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਸਿੰਗਾਪੁਰ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 

ਭਾਰਤ ਤੋਂ ਆਉਣ ਵਾਲੇ ਉਹ ਸਾਰੇ ਯਾਤਰੀ ਜਿਹੜੇ ਸਿੰਗਾਪੁਰ ਦੇ ਨਹੀਂ ਹਨ ਪਰ ਇੱਥੋਂ ਦੇ ਸਥਾਈ ਵਸਨੀਕ ਹਨ, ਉਹਨਾਂ ਦੇ ਲਈ ਯਾਤਰਾ ਤੋਂ 72 ਘੰਟੇ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਗਲੇ ਵੀਰਵਾਰ ਤੋਂ ਇਸ ਨਿਯਮ ਨੂੰ ਸਖਤੀ ਨਾਲ ਲਾਗੂ ਕਰ ਦਿੱਤਾ ਜਾਵੇਗਾ। ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਬਾਹਰ ਤੋਂ ਆਉਣ ਵਾਲੇ ਮਾਮਲਿਆਂ ਵਿਚ ਕਮੀ ਕਰਨ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਹੈ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਬੰਧੀ ਬਿਆਨ ਜਾਰੀ ਕੀਤਾ ਸੀ।

ਪੜ੍ਹੋ ਇਹ ਅਹਿਮ ਖਬਰ- ਟਿਕਟਾਕ 'ਤੇ ਖੁਦਕੁਸ਼ੀ ਦੇ ਵੀਡੀਓ ਦੀ ਆਸਟ੍ਰੇਲੀਆਈ ਪੀ.ਐੱਮ ਨੇ ਕੀਤੀ ਨਿੰਦਾ

ਹਾਲ ਹੀ ਵਿਚ ਮੰਗਲਵਾਰ ਨੂੰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਵਿਚ ਇਕ ਸਾਲਾ ਬੱਚੇ ਵਿਚ ਕੋਰੋਨਾ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਇਸ ਤੋਂ ਪਿਛਲੇ ਮੰਗਲਵਾਰ ਨੂੰ ਭਾਰਤ ਤੋਂ ਆਉਣ ਵਾਲੇ ਦੋ ਯਾਤਰੀਆਂ ਵਿਚ ਕੋਰੋਨਾ ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਸੀ। ਨਵੇਂ ਨਿਰਦੇਸ਼ਾਂ ਦੇ ਮੁਤਾਬਕ, ਸਿੰਗਾਪੁਰ ਦੇ ਲਈ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ। ਉੱਥੇ ਉਹਨਾਂ ਯਾਤਰੀਆਂ ਨੂੰ ਹੀ ਸਿੰਗਾਪੁਰ ਦੇ ਲਈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇਗਾ। ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ,''ਅਸੀਂ ਭਾਰਤ ਵਿਚ ਕੋਰੋਨਾ ਸਥਿਤੀ ਸਬੰਧੀ ਨਿਗਰਾਨੀ ਬਣਾਏ ਹੋਏ ਹਾਂ। ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਦੇ ਇਲਾਵਾ ਸਿੰਗਾਪੁਰ ਵਿਚ ਵੀ ਕੋਰੋਨਾ ਇਨਫੈਕਸਨ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜੋ ਭਾਰਤ ਤੋਂ ਯਾਤਰਾ ਕਰਕੇ ਪਰਤੇ ਹਨ।''

ਪੜ੍ਹੋ ਇਹ ਅਹਿਮ ਖਬਰ- ਪਹਿਲੀ ਵਾਰ ਮਾਸਕ ਪਹਿਨੇ ਦਿਸੇ ਪੋਪ ਫ੍ਰਾਂਸਿਸ, ਲੋਕਾਂ ਨਾਲ ਕੀਤੀ ਮੁਲਾਕਾਤ


Vandana

Content Editor

Related News