ਸਿੰਗਾਪੁਰ : ਭਾਰਤੀ ਮੂਲ ਦੀ ਬੀਬੀ ਅਤੇ ਉਸ ਦੇ ਪਤੀ ਨੂੰ ਜੇਲ੍ਹ
Friday, Feb 26, 2021 - 04:30 PM (IST)
ਸਿੰਗਾਪੁਰ (ਭਾਸ਼ਾ): ਕੋਵਿਡ-19 ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ ਬੀਬੀ ਅਤੇ ਉਸ ਦੇ ਬ੍ਰਿਟਿਸ਼ ਪਤੀ ਨੂੰ ਸ਼ੁੱਕਰਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਟ੍ਰੇਟ ਟਾਈਮਜ਼ ਦੀ ਖ਼ਬਰ ਮੁਤਾਬਕ ਅਗਾਥਾ ਮਾਗੇਸ਼ ਇਯਾਮਲਈ ਨੂੰ ਇਕ ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਉਸ ਦੇ ਬ੍ਰਿਟਿਸ਼ ਪਤੀ ਨਿਜੇਲ ਸਕੀ ਨੂੰ ਦੋ ਹਫ਼ਤੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ 1000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ 5 ਕਰੋੜ ਲੋਕਾਂ ਦਾ ਕੀਤਾ ਰਿਕਾਰਡ ਕੋਵਿਡ ਟੀਕਾਕਰਨ, ਬਾਈਡੇਨ ਨੇ ਕੀਤਾ ਸੰਬੋਧਿਤ
ਦੋਹਾਂ 'ਤੇ ਦੋਸ਼ ਸੀ ਕਿ ਉਹਨਾਂ ਨੇ ਪਿਛਲੇ ਸਾਲ ਸਤੰਬਰ ਵਿਚ ਸਿੰਗਾਪੁਰ ਵਿਚ ਇਕ ਹੋਟਲ ਵਿਚ ਇਕਾਂਤਵਾਰ ਦੇ ਸਖ਼ਤ ਨਿਯਮਾਂ ਦੀ ਉਲੰਘਣਾ ਕੀਤੀ ਸੀ। ਭਾਰਤੀ ਮੂਲ ਦੀ ਜ਼ਿਲ੍ਹਾ ਜੱਜ ਜਸਵਿੰਦਰ ਕੌਰ ਨੇ ਉਹਨਾਂ ਨੂੰ ਜੇਲ੍ਹ ਭੇਜਣ ਦਾ ਆਦੇਸ਼ ਦਿੰਦੇ ਹੋਏ ਕਿ ਮਹਾਮਾਰੀ ਨੂੰ ਰੋਕਣ ਲਈ ਪਾਬੰਦੀ ਜ਼ਰੂਰੀ ਹੈ। ਦੋਸ਼ੀ ਪਤੀ-ਪਤਨੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ।