ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਦੀ ਮੌਤ ਦੀ ਸਜ਼ਾ ਹੋਈ ਮੁਆਫ

Monday, Oct 19, 2020 - 04:38 PM (IST)

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦਾ ਮਲੇਸ਼ੀਆ ਦਾ ਇਕ ਵਿਅਕਤੀ ਦੂਜੀ ਵਾਰ ਮੌਤ ਦੀ ਸਜ਼ਾ ਤੋਂ ਬਚ ਗਿਆ। ਕਿਉਂਕਿ ਸਿੰਗਾਪੁਰ ਦੀ ਇਕ ਅਦਾਲਤ ਨੇ ਹੁਣ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਮਾਮਲਿਆਂ ਵਿਚ ਘੱਟ ਅਪਰਾਧ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਹੈ ਅਤੇ ਪਹਿਲਾਂ ਵਾਲੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਚੈਨਲ ਨਿਊਜ਼ ਏਸ਼ੀਆ ਦੀ ਖਬਰ ਦੇ ਮੁਤਾਬਕ, 32 ਸਾਲਾ ਗੋਬੀ ਐਵਡਿਯਨ ਨੂੰ ਹੁਣ 15 ਸਾਲ ਜੇਲ੍ਹ ਅਤੇ 10 ਬੈਂਤ ਦੀ ਸਜ਼ਾ ਮਿਲੀ ਹੈ। ਜੇਲ੍ਹ ਦੀ ਸਜ਼ਾ ਦੀ ਗਿਣਤੀ ਉਸ ਦੀ ਹਿਰਾਸਤ ਦੀ ਤਾਰੀਖ਼ ਨਾਲ ਕੀਤੀ ਜਾਵੇਗੀ। 

ਅਪੀਲੀ ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਇਸਤਗਾਸਾ ਪੱਖ ਇਸ ਗੱਲ ਦਾ ਪੱਕਾ ਸਬੂਤ ਨਹੀਂ ਦੇ ਪਾਇਆ ਕਿ ਦੋਸ਼ੀ ਜਾਣਬੁੱਝ ਕੇ ਅਸਲੀਅਤ ਤੋਂ ਅਣਜਾਣ ਸੀ। ਗੋਬੀ ਦਾ ਦਾਅਵਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਜਿਹੜਾ ਪੈਕੇਟ ਲਿਜਾ ਰਿਹਾ ਹੈ ਉਸ ਵਿਚ ਰੱਖਿਆ ਨਸ਼ੀਲਾ ਪਦਾਰਥ ਹੈਰੋਇਨ ਹੈ। ਗੋਬੀ ਜੋਹੋਰ ਬਾਹਰੂ ਵਿਚ ਸੁਰੱਖਿਆ ਕਰਮੀ ਦੇ ਰੂਪ ਵਿਚ ਤਾਇਨਾਤ ਸੀ। ਉਸ ਦੀ ਜਾਣ ਪਛਾਣ ਵਿਨੋਦ ਨਾਮ ਦੇ ਇਕ ਵਿਅਕਤੀ ਨਾਲ ਕਰਵਾਈ ਗਈ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਚਾਕਲੇਟ ਮਿਲੇ ਨਸ਼ੀਲੇ ਪਦਾਰਥ ਨੂੰ ਸਿੰਗਾਪੁਰ ਪਹੁੰਚਾਉਣ ਦਾ ਕੰਮ ਕਰ ਕੇ ਪੈਸੇ ਕਮਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਕੁੜੀ ਨੇ ਲੱਭਿਆ ਕੋਵਿਡ-19 ਦਾ ਸੰਭਾਵਿਤ ਇਲਾਜ, ਜਿੱਤੇ 25 ਹਜ਼ਾਰ ਡਾਲਰ

ਵਿਨੋਦ ਨੇ ਗੋਬੀ ਨੂੰ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਵਰਤੋਂ ਡਿਸਕੋ ਵਿਚ ਹੁੰਦੀ ਹੈ ਅਤੇ ਇਹ ਸਧਾਰਨ ਹੈ ਕੋਈ ਗੰਭੀਰ ਚੀਜ਼ ਨਹੀਂ। ਜੇਕਰ ਉਹ ਫੜਿਆ ਵੀ ਜਾਂਦਾ ਹੈ ਤਾਂ ਉਸ 'ਤੇ ਜੁਰਮਾਨਾ ਲੱਗੇਗਾ ਜਾਂ ਘੱਟ ਹੀ ਸਜ਼ਾ ਮਿਲੇਗੀ। ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਗੋਬੀ ਨੇ ਪਹਿਲਾਂ ਤਾਂ ਇਹ ਅਪਰਾਧ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬੇਟੀ ਦੇ ਆਪਰੇਸ਼ਨ ਦੇ ਲਈ ਪੈਸਿਆਂ ਦੀ ਲੋੜ ਹੋਣ ਕਾਰਨ ਉਹ ਤਿਆਰ ਹੋ ਗਿਆ। ਉਸ ਨੂੰ 11 ਦਸੰਬਰ, 2014 ਨੂੰ ਵੁੱਡਲੈਂਡਸ ਜਾਂਚ ਚੌਕੀ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ 'ਤੇ 40.22 ਗ੍ਰਾਮ ਹੈਰੋਇਨ ਤਸਕਰੀ ਦਾ ਦੋਸ਼ ਲੱਗਾ ਪਰ ਹਾਈ ਕੋਰਟ ਦੇ ਜੱਜ ਨੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਇਸ 'ਤੇ ਅਪੀਲ ਕਰਨ ਦੇ ਬਾਅਦ ਗੋਬੀ ਨੂੰ ਅਪੀਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿਚ ਹੁਣ ਫਿਰ ਅਦਾਲਤ ਨੇ ਪਲਟ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦਾ ਐਲਾਨ


Vandana

Content Editor

Related News