ਸਿੰਗਾਪੁਰ : ਯੌਨ ਸ਼ੋਸ਼ਣ ਮਾਮਲੇ ''ਚ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ, ਹੋਈ ਸਜ਼ਾ

09/03/2019 2:32:35 PM

ਸਿੰਗਾਪੁਰ (ਬਿਊਰੋ)— ਸਿੰਗਾਪੁਰ ਦੀ ਇਕ ਅਦਾਲਤ ਨੇ 40 ਸਾਲ ਦੇ ਬੇਘਰ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਢੇ 6 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਉਸ ਨੂੰ ਸ਼ਰਾਬ ਦੇ ਨਸ਼ੇ ਵਿਚ ਟੱਲੀ ਇਕ ਮਹਿਲਾ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਦੋਸ਼ੀ ਵਿਅਕਤੀ ਦਾ ਨਾਮ ਤਿਰੂਚੇਲਵਮ ਮਨੀਅਮ ਹੈ। ਜ਼ਿਲਾ ਜੱਜ ਕੈਰੋਲ ਲਿੰਗ ਨੇ ਉਸ ਨੂੰ ਸੋਮਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਸੁਣਾਈ।

ਡਿਪਟੀ ਸਰਕਾਰੀ ਵਕੀਲ ਸ਼ਰੁਤੀ ਬੋਪੰਨਾ ਨੇ ਕਿਹਾ ਕਿ ਮਨੀਅਮ ਨੂੰ ਪਿਛਲੇ ਸਾਲ 20 ਅਪ੍ਰੈਲ ਨੂੰ ਜਨਤਕ ਬੱਸ ਸਟੈਂਡ 'ਤੇ ਇਕ ਜੋੜਾ ਸ਼ਰਾਬ ਦੇ ਨਸ਼ੇ ਵਿਚ ਟੱਲੀ ਬੈਂਚ 'ਤੇ ਸੁੱਤਾ ਮਿਲਿਆ ਸੀ। ਉਹ ਮਹਿਲਾ ਨੂੰ ਦੂਜੇ ਸਥਾਨ 'ਤੇ ਲੈ ਕੇ ਗਿਆ ਅਤੇ ਉੱਥੇ ਉਸ ਦਾ ਯੌਨ ਸ਼ੋਸ਼ਣ ਕੀਤਾ। ਜਿਵੇਂ ਹੀ 30 ਸਾਲਾ ਮਹਿਲਾ ਦੀ ਨੀਂਦ ਖੁੱਲ੍ਹੀ ਮਨੀਅਮ ਉੱਥੋਂ ਭੱਜ ਗਿਆ। ਮਹਿਲਾ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਮਗਰੋਂ ਮਨੀਅਮ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਬੋਪੰਨਾ ਨੇ ਜੱਜ ਨੂੰ ਦੱਸਿਆ ਕਿ ਨਸ਼ੇ ਵਿਚ ਹੋਣ ਕਾਰਨ ਜੋੜੇ ਨੇ ਬੱਸ ਸਟੈਂਡ ਦੇ ਬੈਂਚ 'ਤੇ ਹੀ ਆਰਾਮ ਕਰਨ ਦਾ ਫੈਸਲਾ ਲਿਆ ਸੀ। ਜਲਦੀ ਹੀ ਦੋਵੇਂ ਡੂੰਘੀ ਨੀਂਦ ਵਿਚ ਸੌਂ ਗਏ। ਜਦੋਂ ਮਨੀਅਮ ਉੱਥੋਂ ਲੰਘ ਰਿਹਾ ਸੀ ਤਾਂ ਉਸ ਦੀ ਨਜ਼ਰ ਜੋੜੇ 'ਤੇ ਪਈ। ਬੋਪੰਨਾ ਨੇ ਕਿਹਾ,''ਦੋਸ਼ੀ ਉੱਥੇ ਲੱਗਭਗ 30 ਮਿੰਟ ਤੱਕ ਘੁੰਮਦਾ ਰਿਹਾ ਤਾਂ ਜੋ ਉਸ ਨੂੰ ਕੋਈ ਨਾ ਦੇਖੇ। ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਨੇੜੇ ਕੋਈ ਨਹੀਂ ਹੈ ਤਾਂ ਉਹ ਪੀੜਤਾ ਨੂੰ ਉਸੇ ਬੱਸ ਸਟੈਂਡ ਦੇ ਦੂਜੇ ਬੈਂਚ 'ਤੇ ਲੈ ਗਿਆ।'' ਬੋਪੰਨਾ ਨੇ ਮਨੀਅਮ ਨੂੰ ਘੱਟੋ-ਘੱਟ ਤਿੰਨ ਸਾਲ ਜੇਲ ਦੀ ਸਜ਼ਾ ਦੇਣ ਦੀ ਅਪੀਲ ਕੀਤੀ। 

ਜਿੱਥੇ ਬੋਪੰਨਾ ਨੇ ਕਿਹਾ ਕਿ ਦੋਸ਼ੀ ਨੇ ਪੀੜਤਾ ਦੇ ਨਸ਼ੇ ਵਿਚ ਹੋਣ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਉੱਥੇ ਬਚਾਅ ਪੱਖ ਦੇ ਵਕੀਲ ਮਾਈਕਲ ਚਾਂਗ ਨੇ ਕਿਹਾ ਕਿ ਉਨ੍ਹਾਂ ਦਾ ਕਲਾਈਂਟ ਆਪਣੇ ਗਲਤੀ 'ਤੇ ਸ਼ਰਮਿੰਦਾ ਹੈ ਅਤੇ ਉਸ ਨੂੰ ਘਟਨਾ ਦਾ ਪਛਤਾਵਾ ਹੈ। ਅਪਰਾਧਿਕ ਕਾਨੂੰਨੀ ਮਦਦ ਯੋਜਨਾ ਜ਼ਰੀਏ ਦੋਸ਼ੀ ਨੂੰ ਵਕੀਲ ਮੁਹੱਈਆ ਕਰਵਾਇਆ ਗਿਆ ਸੀ।


Vandana

Content Editor

Related News