ਸਿੰਗਾਪੁਰ ''ਚ ਜੋੜਾ ਭਾਰਤੀ ਘਰੇਲੂ ਸਹਾਇਕਾ ਦੇ ਸਰੀਰਕ ਸ਼ੋਸ਼ਣ ਮਾਮਲੇ ''ਚ ਦੋਸ਼ੀ ਕਰਾਰ

06/09/2020 7:01:01 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੀ ਇਕ ਸਥਾਨਕ ਅਦਾਲਤ ਨੇ ਭਾਰਤੀ ਘਰੇਲੂ ਸਹਾਇਕਾ ਅਮਨਦੀਪ ਕੌਰ (30) ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ। ਅਮਨਦੀਪ ਨੇ ਜੋੜੇ ਦੇ ਘਰੋਂ ਭੱਜਣ ਤੋਂ ਪਹਿਲਾਂ ਕਰੀਬ 2 ਮਹੀਨੇ ਤੱਕ ਕੰਮ ਕੀਤਾ ਸੀ। ਮੁਹੰਮਦ ਤਸਲੀਮ ਅਤੇ ਉਹਨਾਂ ਦੀ ਪਤਨੀ ਫਰਹਾ ਤਹਿਸੀਨ ਨੇ ਅਮਨਦੀਪ ਨੂੰ 2 ਸਾਲ ਦੇ ਇਕਰਾਰਨਾਮੇ 'ਤੇ ਨੌਕਰੀ 'ਤੇ ਰੱਖਿਆ ਸੀ ਅਤੇ 287 ਡਾਲਰ ਦੀ ਤਨਖਾਹ ਤੈਅ ਕੀਤੀ ਸੀ। ਅਮਨਦੀਪ ਨੇ 9 ਨਵੰਬਰ ਤੋਂ 31 ਦਸੰਬਰ 2016 ਤੱਕ ਜੋੜੇ ਦੇ ਘਰ ਵਿਚ ਕੰਮ ਕੀਤਾ। 

ਅਮਨਦੀਪ ਨੇ ਆਪਣੀ ਗਵਾਹੀ ਵਿਚ ਦੱਸਿਆ,''ਉਸ 'ਤੇ ਸਭ ਤੋਂ ਜ਼ਿਆਦਾ ਅੱਤਿਆਚਾਰ ਫਰਾਹ (39) ਨੇ ਕੀਤਾ ਸੀ। ਉਹ ਦੁਰਵਿਵਹਾਰ ਕਰਦੀ ਸੀ ਵੇਲਣੇ, ਝਾੜੂ ਆਦਿ ਨਾਲ ਮਾਰਦੀ ਸੀ ਅਤੇ ਚਿਮਟਾ ਗਰਮ ਕਰ ਕੇ ਦਾਗਦੀ ਸੀ।'' ਉਸ ਨੇ ਦੱਸਿਆ ਕਿ 31 ਦਸੰਬਰ, 2016 ਨੂੰ ਜਦੋਂ ਜੋੜਾ ਘਰ ਵਿਚ ਨਹੀਂ ਸੀ ਉਦੋਂ ਉਹ ਖਿੜਕੀ ਰਸਤੇ ਭੱਜਣ ਵਿਚ ਸਫਲ ਹੋਈ। ਚੈਨਲ ਨਿਊਜ਼ ਏਸ਼ੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਫਰਾਹ ਨੂੰ ਘਰੇਲੂ ਸਹਾਇਕਾ ਨੂੰ ਜ਼ਖਮੀ ਕਰਨ ਸਮੇਤ 10 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਜਦਕਿ ਤਸਲੀਮ ਨੂੰ ਪੀੜਤਾ ਦੇ ਚਿਹਰੇ ਅਤੇ ਲੱਕ 'ਤੇ ਮਾਰਨ ਦੇ ਦੋ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। 
ਜ਼ਿਲ੍ਹਾ ਜੱਜ ਸ਼ੈਫੂਦੀਨ ਸਰੂਵਾਨ ਨੇ ਪਾਇਆ ਕਿ ਸਬੂਤਾਂ ਵਿਚ ਕੁਝ ਫਰਕ ਦੇ ਬਾਵਜੂਦ ਪੀੜਤਾ ਵਿਸ਼ਵਾਸਯੋਗ ਗਵਾਹ ਹੈ ਅਤੇ ਮਾਮਲੇ ਵਿਚ ਦੋਸ਼ ਸਿੱਧ ਹੁੰਦਾ ਹੈ। ਜੋੜਾ 21 ਅਗਸਤ ਨੂੰ ਸਜ਼ਾ ਸੁਣਨ ਲਈ ਅਦਾਲਤ ਵਿਚ ਹਾਜ਼ਰ ਹੋਵੇਗਾ। ਪੀੜਤਾ ਨੂੰ ਨੁਕਸਾਨ ਪਹੁੰਚਾਉਣ ਦੇ ਹਰੇਕ ਦੋਸ਼ ਵਿਚ 2 

ਸਾਲ ਤੱਕ ਦੀ ਸਜ਼ਾ ਜਾਂ 3,589 ਡਾਲਰ ਦਾ ਜ਼ੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਕਿਉਂਕਿ ਪੀੜਤਾ ਘਰੇਲੂ ਸਹਾਇਕਾ ਹੈ ਅਜਿਹੇ ਵਿਚ ਜ਼ੁਰਮਾਨੇ ਦੀ ਰਾਸ਼ੀ ਵਿਚ ਡੇਢ ਗੁਣਾ ਵਾਧਾ ਕੀਤਾ ਜਾ ਸਕਦਾ ਹੈ। ਜੋੜਾ ਸਿੰਗਾਪੁਰ ਦਾ ਸਥਾਈ ਵਸਨੀਕ ਹੈ ਪਰ ਉਹਨਾਂ ਦੀ ਨਾਗਰਿਕਤਾ ਸਪਸ਼ੱਟ ਨਹੀਂ ਹੋਈ ਹੈ। ਭਾਰਤੀ ਨਾਗਰਿਕ ਮਣੀ ਮਨੋਹਰਨ ਨੇ ਅਮਨਦੀਪ ਨੂੰ ਖਿੜਕੀ ਵਿਚੋਂ ਬਾਹਰ ਨਿਕਲਣ ਵਿਚ ਮਦਦ ਕੀਤੀ ਸੀ। ਭਾਵੇਂਕਿ ਜੋੜੇ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਅਮਨਦੀਪ ਨੂੰ ਸੱਟ ਭਾਰਤ ਵਿਚ ਖੇਤ ਵਿਚ ਕੰਮ ਕਰਨ ਦੌਰਾਨ ਲੱਗੀ।


Vandana

Content Editor

Related News