ਸਿੰਗਾਪੁਰ ''ਚ ਕੋਵਿਡ-19 ਦੇ 642 ਨਵੇਂ ਮਾਮਲੇ ਆਏ ਸਾਹਮਣੇ

Saturday, May 23, 2020 - 05:15 PM (IST)

ਸਿੰਗਾਪੁਰ ''ਚ ਕੋਵਿਡ-19 ਦੇ 642 ਨਵੇਂ ਮਾਮਲੇ ਆਏ ਸਾਹਮਣੇ

ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਕੋਵਿਡ-19 ਦੇ 642 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮੇ ਹਨ, ਜੋ ਤੰਗ ਥਾਂਵਾਂ 'ਤੇ ਇਕੱਠੇ ਰਹਿੰਦੇ ਹਨ।

ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿਚ ਹੁਣ ਤੱਕ 31,068 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਮੰਤਰਾਲਾ ਅਨੁਸਾਰ ਨਵੇਂ ਮਾਮਲਿਆਂ ਵਿਚੋਂ ਸਿਰਫ਼ 6 ਮਰੀਜ ਸਿੰਗਾਪੁਰ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਹਨ। ਮੰਤਰਾਲਾ ਨੇ ਆਪਣੇ ਬੁਲੇਟਿਨ ਵਿਚ ਕਿਹਾ ਕਿ 642 ਨਵੇਂ ਮਾਮਲਿਆਂ ਵਿਚੋਂ 636 ਵਿਦੇਸ਼ੀ ਕਾਮੇ ਹਨ ਜੋ ਡਾਰਮੇਟਰੀ (ਉਦਾਹਰਣ ਵਜੋਂ ਹੋਸਟਲ ਜਾਂ ਰੈਣ-ਬਸੇਰਾ) ਵਿਚ ਰਹਿੰਦੇ ਹਨ। ਦੇਸ਼ ਦੇ ਵਿਕਾਸ ਮੰਤਰੀ ਲਾਰੇਂਸ ਵੋਂਗ ਨੇ ਸ਼ਨੀਵਾਰ ਨੂੰ ਕਿਹਾ ਕਿ 1 ਜੂਨ ਨੂੰ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਸਿਰਫ ਓਹੀ ਕਾਮੇ ਆਪਣੇ ਦਫ਼ਤਰ ਜਾਣ ਜਿਨ੍ਹਾਂ ਨੂੰ ਕੰਮ ਕਰਨ ਲਈ ਅਜਿਹੇ ਵਿਸ਼ੇਸ਼ ਉਪਕਰਨਾਂ ਜਾਂ ਮਸ਼ੀਨਾਂ ਦੀ ਲੋੜ ਹੈ, ਜੋ ਘਰ ਵਿਚ ਉਪਲੱਬਧ ਨਹੀਂ ਹੋ ਸਕਦੇ ਹਨ ਜਾਂ ਫਿਰ ਉਨ੍ਹਾਂ ਨੂੰ ਕੋਈ ਕਾਨੂੰਨੀ ਕੰਮ ਨਿਪਟਾਰਾ ਕਰਨਾ ਹੈ।


author

cherry

Content Editor

Related News