ਸਿੰਗਾਪੁਰ ''ਚ ਭਾਰਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ''ਚ ਜੇਲ

Monday, Sep 23, 2019 - 03:36 PM (IST)

ਸਿੰਗਾਪੁਰ ''ਚ ਭਾਰਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ''ਚ ਜੇਲ

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਸੋਮਵਾਰ ਨੂੰ ਇਕ 37 ਸਾਲਾ ਭਾਰਤੀ ਨੂੰ ਚਾਂਗੀ ਹਵਾਈ ਅੱਡੇ ਵਿਚ ਯਾਤਰੀਆਂ ਦੇ ਸੋਨੇ ਨਾਲ ਭਰੇ ਬੈਗਾਂ ਦਾ ਵਜ਼ਨ ਘੱਟ ਕਰ ਕੇ ਦੱਸਣ ਲਈ ਭਾਰਤ ਦੇ ਹੀ ਇਕ ਵਿਅਕਤੀ ਨੂੰ ਰਿਸ਼ਵਤ ਦੇਣ ਦੇ ਜ਼ੁਰਮ ਵਿਚ 8 ਹਫਤੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸੋਨਾ ਭਾਰਤ ਲਿਜਾ ਕੇ ਵੇਚਣ ਲਈ ਸੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਫੂਡ ਪ੍ਰੋਸੈਸਿੰਗ ਕੰਪਨੀ ਵਿਚ ਪ੍ਰਬੰਧਕ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਗੋਪਾਲ ਕ੍ਰਿਸ਼ਨ ਰਾਜੂ ਨੇ ਪਟੇਲ ਹਿਤੇਸ਼ ਕੁਮਾਰ ਚੰਦੂਭਾਈ ਨੂੰ 581 ਡਾਲਰ ਦੀ ਰਿਸ਼ਵਤ ਦਿੱਤੀ ਸੀ।

ਚੰਦੂਭਾਈ ਹਵਾਈ ਅੱਡੇ 'ਤੇ ਲੌਜਿਸਟਿਕਸ ਸਰਵਿਸ ਪ੍ਰੋਵਾਈਡਰ ਯੂ.ਬੀ.ਟੀ.ਐੱਸ. ਦੇ ਕਸਟਮਰ ਸਰਵਿਸ ਐਸੋਸੀਏਟ ਦੇ ਅਹੁਦੇ 'ਤੇ ਕੰਮ ਕਰਦਾ ਸੀ। ਉਸ ਨੂੰ 2016 ਵਿਚ ਜਨਵਰੀ ਤੋਂ ਅਕਤੂਬਰ ਦੇ ਵਿਚ ਬੈਗਾਂ ਦਾ ਵਜ਼ਨ ਘੱਟ ਕਰ ਕੇ ਦਰਜ ਕਰਨ ਲਈ ਰਿਸ਼ਵਤ ਦਿੱਤੀ ਗਈ ਸੀ। ਕਾਰਜ ਖੇਤਰ ਵਿਚ ਪਟੇਲ ਦੀ ਜ਼ਿੰਮੇਵਾਰੀ ਟਾਈਗਰ ਫਲਾਈਟਸ ਲਈ ਬੋਰਡਿੰਗ ਗੇਟਸ ਵਿਚ ਅਤੇ ਚੈਕ ਇਨ ਕਾਊਂਟਸ ਵਿਚ ਯਾਤਰੀਆਂ ਦੀ ਮਦਦ ਕਰਨਾ ਸੀ। ਪਟੇਲ ਦੀ ਇਹ ਹਰਕਤ ਉਸ ਸਮੇਂ ਸਾਹਮਣੇ ਆਈ ਜਦੋਂ ਸਿੰਗਾਪੁਰ ਹਵਾਈ ਅੱਡੇ ਟਰਮੀਨਲ ਸਰਵਿਸ ਨੇ ਇਕ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਅੰਦਰੂਨੀ ਜਾਂਚ ਕਰਵਾਈ। 

ਅਸਲ ਵਿਚ ਪਿਛਲੇ ਸਾਲ 13 ਜੁਲਾਈ ਨੂੰ ਇਕ ਅਖਬਾਰ ਵਿਚ ਇਕ ਰਿਪੋਰਟ ਆਈ ਸੀ ਕਿ ਚਾਂਗੀ ਹਵਾਈ ਅੱਡੇ 'ਤੇ ਬੈਗੇਜ ਦੀ ਦਲਾਲੀ ਹੋ ਰਹੀ ਹੈ। ਇਸ ਦੇ ਬਾਅਦ ਪਟੇਲ ਨੂੰ ਰਿਸ਼ਵਤ ਲੈਣ ਦਾ ਜ਼ੁਰਮ ਸਵੀਕਾਰ ਕਰਨ ਦੇ ਬਾਅਦ ਇਸ ਸਾਲ ਅਪ੍ਰੈਲ ਵਿਚ 8 ਹਫਤੇ ਦੀ ਜੇਲ ਮਿਆਦ ਅਤੇ ਐੱਸ.ਜੀ.ਡੀ. 800 ਦਾ ਜ਼ੁਰਮਾਨਾ ਲਗਾਉਣ ਦਾ ਆਦੇਸ਼ ਦਿੱਤਾ ਗਿਆ ਸੀ। ਰਾਜੂ ਨੇ ਪਿਛਲੇ ਸ਼ੁੱਕਰਵਾਰ ਨੂੰ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਸੀ।


author

Vandana

Content Editor

Related News