ਸਿੰਗਾਪੁਰ : 2 ਟਰੱਕ ਡਰਾਈਵਰਾਂ ''ਤੇ ਇਕ ਡਾਲਰ ਰਿਸ਼ਵਤ ਲੈਣ ਦਾ ਦੋਸ਼

12/11/2018 5:49:12 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਮੰਗਲਵਾਰ ਨੂੰ 2 ਟਰੱਕ ਡਰਾਈਵਰਾਂ 'ਤੇ ਇਕ ਸਿੰਗਾਪੁਰੀ ਡਾਲਰ (72 ਅਮਰੀਕੀ ਸੈਂਟ) ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਗਿਆ। ਇਨ੍ਹਾਂ ਦੋਸ਼ੀਆਂ ਨੂੰ ਹੁਣ 100,000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ ਅਤੇ ਜੇਲ ਦੀ ਸਜ਼ਾ ਹੋ ਸਕਦੀ ਹੈ। ਇਹ ਘਟਨਾ ਦੇਸ਼ ਦੇ ਸਖਤ ਭ੍ਰਿਸ਼ਟਾਚਾਰ ਵਿਰੋਧੀ ਰਵੱਈਏ ਨੂੰ ਦਰਸਾਉਂਦੀ ਹੈ। ਸਿੰਗਾਪੁਰ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਦੱਸਿਆ ਕਿ ਚੀਨੀ ਡਰਾਈਵਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਈ ਮੌਕਿਆਂ 'ਤੇ ਦੂਜੇ ਡਰਾਈਵਰਾਂ ਦੇ ਟਰੱਕਾਂ ਵਿਚ ਕੰਟੇਨਰ ਰੱਖਣ ਵਿਚ ਦੇਰੀ ਨਾ ਕਰਨ ਲਈ ਉਨ੍ਹਾਂ ਤੋਂ ਰਿਸ਼ਵਤ ਲਈ ਸੀ। 

ਜਾਣਕਾਰੀ ਮੁਤਾਬਕ ਚੇਨ ਜੇਲਿਯਾਂਗ (47) ਅਤੇ ਝਾਓ ਯੁਕੁਨ (43) ਖੁਸ਼ਹਾਲ ਬੰਦਰਗਾਹ ਸ਼ਹਿਰ ਦੇ ਇਕ ਸ਼ਿਪਿੰਗ ਕੰਟੇਨਰ ਡਿਪੋ ਵਿਚ ਕਈ ਸਾਲਾਂ ਤੋਂ ਕਥਿਤ ਤੌਰ 'ਤੇ ਇਹ ਅਪਰਾਧ ਕਰਦੇ ਰਹੇ ਹਨ। ਭ੍ਰਿਸ਼ਟ ਵਿਵਹਾਰ ਜਾਂਚ ਬਿਊਰੋ ਨੇ ਇਕ ਬਿਆਨ ਵਿਚ ਦੱਸਿਆ,''ਰਿਸ਼ਵਤ ਦੀ ਕਿੰਨੀ ਵੀ ਰਾਸ਼ੀ ਜਾਂ ਕਿਸੇ ਚੀਜ਼ ਨੂੰ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।'' ਏਜੰਸੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਏ ਜਾਣ 'ਤੇ ਕਿਸੇ ਵਿਅਕਤੀ ਨੂੰ 100,000 ਸਿੰਗਾਪੁਰੀ ਡਾਲਰ (72,0000 ਅਮਰੀਕੀ ਡਾਲਰ) ਦਾ ਜੁਰਮਾਨਾ ਅਤੇ ਵੱਧ ਤੋਂ ਵੱਧ 5 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ।


Vandana

Content Editor

Related News