ਸਿੰਧੀ ਅਤੇ ਹੋਰ ਦੱਬੇ-ਕੁਚਲੇ ਲੋਕ ਕੈਨੇਡਾ ''ਚ 424 ਕਿਲੋਮੀਟਰ ਦੀ ਕਰਨਗੇ ਯਾਤਰਾ
Tuesday, Jan 11, 2022 - 03:46 PM (IST)
ਵਾਸ਼ਿੰਗਟਨ ਡੀ.ਸੀ. (ਬਿਊਰੋ): ਵਾਸ਼ਿੰਗਟਨ ਡੀ.ਸੀ. ਸਥਿਤ ਸਿੰਧੀ ਫਾਊਂਡੇਸ਼ਨ ਨੇ ਅਪ੍ਰੈਲ 2021 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸਫਲ ਮਾਰਚ ਤੋਂ ਬਾਅਦ ਹੁਣ ਕੈਨੇਡਾ ਵਿੱਚ ਦੂਜੀ ਲੰਬੇ ਮਾਰਚ ਦਾ ਐਲਾਨ ਕੀਤਾ ਹੈ। ਲੰਬੇ ਮਾਰਚ ਦਾ ਉਦੇਸ਼ ਸਿੰਧ ਅਤੇ ਦੁਨੀਆ ਭਰ ਵਿੱਚ “ਮਨੁੱਖੀ ਅਧਿਕਾਰ, ਜਲਵਾਯੂ ਤਬਦੀਲੀ ਅਤੇ ਵਾਤਾਵਰਣ ਨਿਆਂ” ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਪਾਕਿਸਤਾਨ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ, ਈਸਾਈ, ਹਜ਼ਾਰਾ, ਅਹਿਮਦੀਆ, ਬਲੋਚ, ਗਿਲਗਿਤ, ਪਸ਼ਤੂਨ, ਸਰਾਇਕੀ ਅਤੇ ਹੋਰਾਂ ਦੀ ਸਥਿਤੀ ਹਰ ਗੁਜ਼ਰਦੇ ਦਿਨ ਨਾਲ ਬਦਤਰ ਹੁੰਦੀ ਜਾ ਰਹੀ ਹੈ।ਲੌਂਗ ਮਾਰਚ ਸਿੰਧੀ ਫਾਊਂਡੇਸ਼ਨ ਦੀ ਪਹਿਲਕਦਮੀ ਹੈ ਅਤੇ ਇਸ ਨੂੰ ਸਿੰਧ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਦੋਸਤਾਂ ਦੁਆਰਾ ਸਮਰਥਨ ਪ੍ਰਾਪਤ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪੰਜਾਬੀ ਮੂਲ ਦਾ ਸ਼ਖਸ ਛੇੜਛਾੜ ਦੇ ਦੋਸ਼ 'ਚ ਗ੍ਰਿਫ਼ਤਾਰ
ਟੋਰਾਂਟੋ ਤੋਂ ਓਟਾਵਾ ਤੱਕ ਲੰਬਾ ਮਾਰਚ 28 ਮਈ, 2022 ਨੂੰ ਸ਼ੁਰੂ ਹੋਵੇਗਾ ਅਤੇ ਇਹ ਪਿਕਰਿੰਗ, ਪੀਟਰਬਰੋ, ਮੈਡੋਕ ਤੋਂ ਲੰਘ ਕੇ 15 ਜੂਨ, 2022 ਨੂੰ ਓਟਾਵਾ ਪਹੁੰਚੇਗਾ। ਪੈਦਲ ਯਾਤਰਾ ਦੀ ਕੁੱਲ ਦੂਰੀ 424 ਕਿਲੋਮੀਟਰ ਹੈ। ਸਿੰਧੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਜਨਤਕ ਕੂਟਨੀਤੀ ਰਾਹੀਂ ਸਿੰਧੀ ਲੋਕਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚਕਾਰ ਪੁਲ ਬਣਾਉਣਾ ਹੈ। ਫਾਊਂਡੇਸ਼ਨ ਮੁਤਾਬਕ ਸਾਡੀ ਯਾਤਰਾ ਸਿੰਧੀ ਲੋਕਾਂ ਅਤੇ ਹੋਰ ਦੱਬੇ-ਕੁਚਲੇ ਭਾਈਚਾਰਿਆਂ ਵਿੱਚ ਏਕਤਾ ਦਾ ਮਾਹੌਲ ਪੈਦਾ ਕਰੇਗੀ।ਸੂਫੀ ਲਘਾਰੀ ਨੇ ਕਿਹਾ ਕਿ ਅਸੀਂ ਚੱਲਾਂਗੇ, ਕੰਮ ਕਰਾਂਗੇ ਅਤੇ ਜਿੱਤਾਂਗੇ।ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪਟੀਸ਼ਨ ਪੇਸ਼ ਕਰਾਂਗੇ ਅਤੇ ਅਸੀਂ ਕੈਨੇਡਾ ਵਿੱਚ ਸੰਸਦ ਦੇ ਮੈਂਬਰਾਂ ਤੱਕ ਪਹੁੰਚ ਕਰਾਂਗੇ।