ਮੱਖੀਆਂ ਤੋਂ ਛੁਟਕਾਰੇ ਲਈ ਪਾਕਿਸਤਾਨ ‘ਅੱਲਾਹ’ ਭਰੋਸੇ

08/27/2019 7:19:17 PM

ਕਰਾਚੀ— ਮੱਖੀਆਂ-ਮੱਛਰਾਂ ਦੇ ਤੂਫਾਨ ਪਾਕਿਸਤਾਨ ਦੇ ਸਿੰਧ ਸੂਬੇ ਦੇ ਲੋਕਾਂ ਨੂੰ ਇੰਨੇ ਪਰੇਸਾਨ ਕਰ ਰਹੇ ਹਨ ਕਿ ਇਸ ਮਸਲੇ ਨੂੰ ਨਾ ਸਿਰਫ ਵਿਧਾਨ ਸਭਾ ’ਚ ਚੱੁਕਿਆ ਗਿਆ ਬਲਕਿ ਸੰਸਦ ਮੈਂਬਰਾਂ ਨੇ ਵੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਵਿਸ਼ੇਸ਼ ਅਰਦਾਸਾਂ ਕਰਨ ਦੀ ਮੰਗ ਕੀਤੀ।

ਡੇਲੀ ਜੰਗ ਦੀ ਖਬਰ ਮੁਤਾਬਕ ਐੱਮ.ਪੀ.ਏ. ਨੁਸਰਤ ਸਹਿਰ ਅੱਬਾਸੀ ਨੇ ਕਿਹਾ ਕਿ ਸਰਕਾਰ ਨੂੰ ਸਿਰਫ ਇਹ ਨਹੀਂ ਕਹਿਣਾ ਚਾਹੀਦਾ ਕਿ ਮੀਂਹ ਨਾਲ ਪਾਣੀ ਆ ਜਾਂਦਾ ਹੈ, ਇਹ ਵੀ ਕਹਿਣਾ ਚਾਹੀਦਾ ਹੈ ਕਿ ਮੀਂਹ ਮੱਖੀਆਂ-ਮੱਛਰਾਂ ਦੇ ਤੂਫਾਨ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਕਰਾਚੀ ਤੋਂ ਲੈ ਕੇ ਕਸ਼ਮੀਰ ਤੱਕ ਹਰ ਜਗ੍ਹਾ ਕੀੜਿਆਂ ਦੇ ਤੂਫਾਨ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਉਨ੍ਹਾਂ ਦੇ ਸਾਥੀ ਐੱਮ.ਪੀ.ਏ. ਰਾਣਾ ਅੰਸਾਰ ਨੇ ਵੀ ਕਰਾਚੀ ’ਚ ਮੱਖੀਆਂ-ਮੱਛਰਾਂ ਬਾਰੇ ਸ਼ਿਕਾਇਤ ਕੀਤੀ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਵਿਸ਼ੇਸ਼ ਪ੍ਰਾਰਥਨਾਵਾਂ ਦੀ ਅਪੀਲ ਕੀਤੀ।

ਇਕ ਹੋਰ ਮੈਂਬਰ, ਖੁਰਮ ਸ਼ੇਰ ਜਮਾਨ ਨੇ ਕਿਹਾ ਕਿ ਈਦ-ਉਲ-ਅਜ਼ਹਾ ਮੌਕੇ ਜਾਨਵਰਾਂ ਦੀ ਬਲੀ ਤੇ ਕਰਾਚੀ ’ਚ ਮੀਂਹ ਤੋਂ ਬਾਅਦ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਤੇ ਇਸ ਨਾਲ ਬਿਮਾਰੀਆਂ ਫੈਲਣ ਦੀ ਦਰ ’ਚ ਵੀ ਵਾਧਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਨੂੰ ਦੱਸਿਆ ਜਾਵੇ ਕਿ ਸਰਕਾਰ ਇਸ ਮੁੱਦੇ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕ ਰਹੀ ਹੈ। ਸਰਕਾਰ ਨੇ ਕਿਹਾ ਕਿ ਕੀੜਿਆਂ ਤੋਂ ਛੁਟਕਾਰੇ ਲਈ ਸੂਬੇ ’ਚ ਫੌਗਿੰਗ ਸ਼ੁਰੂ ਕਰ ਦਿੱਤੀ ਗਈ ਹੈ।    


Baljit Singh

Content Editor

Related News