ਪਸੀਨਾ, ਲਾਰ ਤੇ ਖੂਨ ਨਾਲ ਮਾਪਿਆ ਜਾ ਸਕੇਗਾ ਤਣਾਅ
Sunday, May 26, 2019 - 06:09 PM (IST)

ਵਾਸ਼ਿੰਗਟਨ— ਵਿਗਿਆਨੀਆਂ ਨੇ ਇਕ ਨਵੀਂ ਜਾਂਚ ਵਿਕਸਿਤ ਕੀਤੀ ਹੈ ਜੋ ਪਸੀਨਾ, ਖੂਨ ਤੇ ਲਾਰ ਰਾਹੀਂ ਆਮ ਤਣਾਅ ਨੂੰ ਆਸਾਨੀ ਨਾਲ ਮਾਪ ਸਕਦੀ ਹੈ। ਤਣਾਅ ਨੂੰ ਅਕਸਰ 'ਸਾਈਲੈਂਟ ਕਿਲਰ' ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਅਸਰ ਦਿਲ ਦੇ ਰੋਗ ਤੋਂ ਲੈ ਕੇ ਮਾਨਸਿਕ ਸਿਹਤ ਤੱਕ ਪੈ ਸਕਦਾ ਹੈ।
ਅਮਰੀਕਾ ਦੇ ਸਿਨਸਿਨਾਟੀ ਯੂਨੀਵਰਸਿਟੀ ਦੇ ਖੋਜਕਾਰਾਂ ਨੂੰ ਉਮੀਦ ਹੈ ਕਿ ਨਵੀਂ ਜਾਂਚ ਰਾਹੀਂ ਰੋਗੀ ਘਰੇ ਹੀ ਇਸ ਉਪਕਰਨ ਦੀ ਵਰਤੋਂ ਕਰ ਸਕੇਗਾ। ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡ੍ਰਿਊ ਸਟੇਕਲ ਨੇ ਕਿਹਾ ਕਿ ਹਾਲਾਂਕਿ ਇਹ ਤੁਹਾਨੂੰ ਸਾਰੀਆਂ ਸੂਚਨਾਵਾਂ ਨਹੀਂ ਦੇਵੇਗਾ ਪਰ ਤੁਹਾਨੂੰ ਦੱਸੇਗਾ ਕਿ ਕੀ ਤੁਹਾਨੂੰ ਕਿਸੇ ਡਾਕਟਰ ਦੀ ਲੋੜ ਹੈ। ਅਸਲ 'ਚ ਵਿਦਿਆਨੀਆਂ ਨੇ ਇਕ ਅਜਿਹਾ ਉਪਕਰਨ ਵਿਕਸਿਤ ਕੀਤਾ ਹੈ ਜੋ ਖੂਨ, ਪਸੀਨਾ ਤੇ ਲਾਰ 'ਚ ਮੌਜੂਦ ਤਣਾਅ ਨੂੰ ਹਾਰਮੋਨ ਦੀ ਪਰਾਬੈਂਗਨੀ ਕਿਰਨਾਂ ਰਾਹੀਂ ਮਾਪ ਸਕੇਗਾ। ਅਮਰੀਕਨ ਕੈਮੀਕਲ ਸੋਸਾਇਟੀ ਸੈਂਟਰ ਜਨਰਲ 'ਚ ਇਸ ਉਪਕਰਨ ਬਾਰੇ ਦੱਸਿਆ ਗਿਆ ਹੈ ਕਿ ਇਹ ਲੈਬਾਰਟਰੀ 'ਚ ਹੋਣ ਵਾਲੀ ਖੂਨ ਜਾਂਚ ਵਾਂਗ ਨਹੀਂ ਹੋਵੇਗਾ।