''ਸਿੱਖਸ ਆਫ਼ ਅਮਰੀਕਾ'' ਨਾਂ ਦੀ ਸੰਸਥਾ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤੀ ਅੰਬੈਂਸੀ ਨੂੰ ਦਿੱਤਾ ਮੰਗ ਪੱਤਰ
Tuesday, Dec 08, 2020 - 01:54 PM (IST)
ਵਾਸ਼ਿੰਗਟਨ,( ਰਾਜ ਗੋਗਨਾ)—ਅੱਜ 'ਸਿੱਖਸ ਆਫ਼ ਅਮਰੀਕਾ' ਨਾਂ ਦੀ ਸੰਸਥਾ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇ ਚੇਅਰਮੈਨ ਜਸਦੀਪ ਸਿੰਘ ਜੱਸੀ, ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਬਾਲਟੀਮੋਰ ਸੂਬੇ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਗੁਰਚਰਨ ਸਿੰਘ,ਦਲਬੀਰ ਸਿੰਘ ਬੋਰਡ ਮੈਂਬਰ ਸਿੱਖਸ ਆਫ਼ ਅਮਰੀਕਾ ਨੇ ਅੰਬੈਂਸੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਇਕ ਮੰਗ ਪੱਤਰ ਸੌਂਪਿਆ। ਇਸ ਵਿਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਸਿੱਖ-ਅਮਰੀਕੀ ਭਾਈਚਾਰਾ ਤੁਹਾਡੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਮੰਨ ਕੇ ਕਿਸਾਨੀ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰੋ ਅਤੇ ਇਸ 'ਤੇ ਆਪ ਨੂੰ ਬੈਠ ਕੇ ਵਿਚਾਰਿਆ ਜਾਣਾ ਚਾਹੀਦਾ ਹੈ।
ਕਿਸਾਨ ਅੰਦੋਲਨ ਜਿੱਥੇ ਭਾਰਤ ਦੇ ਪੰਜਾਬ, ਹਰਿਆਣਾ, ਯੂ. ਪੀ., ਰਾਜਸਥਾਨ ਤੋਂ ਇਲਾਵਾ ਕੇਰਲਾ, ਤਾਮਿਲਨਾਡੂ ਵਰਗੇ ਦੱਖਣੀ ਸੂਬਿਆਂ ਦੇ ਕਿਸਾਨ ਵੀ ਹੁਣ ਤੂਲ ਫੜ੍ਹ ਬੈਠੇ ਹਨ ਅਤੇ ਕਿਸਾਨਾਂ ਵਲੋਂ ਕੀਤੇ ਗਏ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵਿਰੁੱਧ ਸਰਕਾਰ ਵੱਲੋਂ ਹਮਲਾਵਾਰਤਾ ਲੋਕਤੰਤਰੀ ਸਿਧਾਂਤਾਂ ਦੇ ਵਿਰੁੱਧ ਹੋਵੇਗਾ ਅਤੇ ਦੇਸ਼ ਵਿਚ ਲੱਖਾਂ ਕਿਸਾਨਾਂ ਵੱਲੋਂ ਤਿੰਨ ਨਵੇਂ ਕਾਨੂੰਨਾ ਦਾ ਪ੍ਰਦੇਸ਼ਾਂ ਵਿਚ ਵੀ ਵਿਰੋਧ ਹੋ ਰਿਹਾ ਹੈ।
ਭਾਵੇਂ ਕੋਈ ਸ਼ੱਕ ਨਹੀਂ ਇਹ ਨਵੇਂ ਕਾਨੂੰਨ ਸਰਕਾਰ ਨੇ ਕਿਸਾਨੀ ਦੀ ਬਿਹਤਰੀ ਲਈ ਲਿਆਂਦੇ ਸਨ ਪਰ ਅਸੀਂ ਵੇਖਦੇ ਹਾਂ ਕਿ ਕਿਸਾਨ ਇਹ ਕਾਨੂੰਨ ਨਹੀਂ ਚਾਹੁੰਦੇ ਅਤੇ ਅਸੀਂ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਅਤਿਅੰਤ ਸ਼ੰਦੇਸ ਦੇ ਰਹੇ ਹਾਂ ਅਤੇ ਇੰਨੇ ਵੱਡੇ ਪੱਧਰ 'ਤੇ ਵਿਰੋਧ ਕਰਨਾ ਸਪੱਸ਼ਟ ਫਤਵਾ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਨਹੀਂ ਚਾਹੁੰਦੇ ਅਤੇ ਇਹ ਕਾਨੂੰਨ ਰੱਦ ਕਰੋ।