ਸਿੱਖਸ ਆਫ ਅਮੈਰਿਕਾ ਨੇ ਕੀਤਾ ਮੁਸਲਿਮ ਭਾਈਚਾਰੇ ਲਈ ਖਾਸ ਉਪਰਾਲਾ

Monday, Mar 24, 2025 - 11:34 PM (IST)

ਸਿੱਖਸ ਆਫ ਅਮੈਰਿਕਾ ਨੇ ਕੀਤਾ ਮੁਸਲਿਮ ਭਾਈਚਾਰੇ ਲਈ ਖਾਸ ਉਪਰਾਲਾ

ਵਾਸ਼ਿੰਗਟਨ (ਰਾਜ ਗੋਗਨਾ ) : ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਭਾਵੇਂ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਦੀ ਚੜਦੀ ਕਲਾ ਲਈ ਕਾਰਜ ਕਰਦੀ ਰਹਿੰਦੀ ਹੈ ਪਰ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਸਰਬੱਤ ਦੇ ਭਲੇ ਦੇ ਸਿਧਾਂਤਾਂ ਉੱਤੇ ਚੱਲਦਿਆਂ ਕਈ ਅਜਿਹੇ ਕਾਰਜ ਵੀ ਕਰਦੀ ਹੈ। ਜਿਸ ਨਾਲ ਸਿੱਖ ਭਾਈਚਾਰੇ ਨੂੰ ਮਾਣ ਹੁੰਦਾ ਹੈ।

PunjabKesari

ਬੀਤੇ ਦਿਨ ਸਿੱਖਸ ਆਫ ਅਮੈਰਿਕਾ ਵਲੋਂ ਲੁਧਿਆਣਾ ਪੰਜਾਬ ਦੇ ਪਿੰਡ ਖਾਲੀ ਕਲਾਂ ਵਿਚ ਹਜ਼ਰਤ ਫਾਤਿਮਾ ਮਸਜ਼ਿਦ ’ਚ ਰੋਜ਼ਾ ਰੱਖਣ ਵਾਲੇ ਮੁਸਲਿਮ ਭਾਈਚਾਰੇ ਲਈ ਇਫ਼ਤਾਰੀ ਦਾ ਪ੍ਰਬੰਧ ਕੀਤਾ ਗਿਆ। 

PunjabKesari


ਇਸ ਵਿਚ ਬੱਚੇ, ਨੌਜਵਾਨ, ਬੀਬੀਆਂ ਅਤੇ ਬਜ਼ੁਰਗ ਮੁਸਲਮਾਨ ਸ਼ਾਮਿਲ ਸਨ। ਇਸ ਇਫ਼ਤਾਰੀ ਵਿਚ ਬਹੁਤ ਹੀ ਲਜ਼ੀਜ਼ ਪਕਵਾਨ ਸ਼ਾਮਿਲ ਕੀਤੇ ਗਏ। 

PunjabKesari
ਇਸ ਵਿਲੱਖਣ ਉੱਦਮ ਲਈ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਹਰ ਪਾਸੇ ਸੰਸਥਾ ਦੇ ਇਸ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਉਪਰਾਲੇ ਦੀ ਚਰਚਾ ਹੈ।


author

Baljit Singh

Content Editor

Related News