ਸਿੱਖਸ ਆਫ ਅਮੈਰਿਕਾ ਨੇ ਤੂਫ਼ਾਨ ਤੇ ਹੜ੍ਹ ਪ੍ਰਭਾਵਿਤ ਖ਼ੇਤਰਾਂ ’ਚ ਫਸੇ ਲੋਕਾਂ ਦੀ ਕੀਤੀ ਮਦਦ

Tuesday, Oct 15, 2024 - 09:44 AM (IST)

ਸਿੱਖਸ ਆਫ ਅਮੈਰਿਕਾ ਨੇ ਤੂਫ਼ਾਨ ਤੇ ਹੜ੍ਹ ਪ੍ਰਭਾਵਿਤ ਖ਼ੇਤਰਾਂ ’ਚ ਫਸੇ ਲੋਕਾਂ ਦੀ ਕੀਤੀ ਮਦਦ

ਵਾਸ਼ਿੰਗਟਨ (ਰਾਜ ਗੋਗਨਾ )-  ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ ਅਮੈਰਿਕਾ ਵਲੋਂ ਫਲੋਰੀਡਾ ਰਾਜ ਦੇ ਲੇਕਲੈਂਡ ਅਤੇ ਟੈਂਪਾ ਨਾਂ ਦੇ ਸ਼ਹਿਰਾਂ ’ਚ ਤੂਫਾਨ ਹਰੀਕੇਨ ਮਿਲਟਨ ਦੇ ਝੰਬੇ ਤੇ ਹੜ ’ਚ ਫਸੇ ਲੋਕਾਂ ਦੀ ਮਦਦ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ।ਚੇਅਰਮੈਨ ਜੱਸੀ’ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਿੱਖਸ ਆਫ ਅਮੈਰਿਕਾ ਦੀ ਟੀਮ ਵਲੋਂ ਰਾਹਤ ਸਮੱਗਰੀ ਦਾ ਟਰੱਕ ਲੇਕਲੈਂਡ ਅਤੇ ਟੈਂਪਾ ਸ਼ਹਿਰਾਂ ਵਿੱਚ ਭੇਜਿਆ ਗਿਆ। 

PunjabKesari

ਸਿੱਖਸ ਆਫ ਅਮੈਰਿਕਾ ਦੇ ਡਾਇਰੈਕਟਰ ਤੇ ਕੰਟਰੀ ਕੋਆਰਡੀਨੇਟਰ ਵਰਿੰਦਰ ਸਿੰਘ ਦੀ ਅਗਵਾਈ ’ਚ ਵਾਸ਼ਿੰਗਟਨ ਡੀ.ਸੀ. ਮੈਰੀਲੈਂਡ ਅਤੇ ਵਰਜ਼ੀਨੀਆਂ ਤੋਂ ਗਏ ਦਰਜ਼ਨਾਂ ਵਾਲੰਟੀਅਰਾਂ ਨੇ ਇਸ ਸਮੱਗਰੀ ਨੂੰ ਲੋਕਾਂ ਵਿਚ ਵੰਡਣ ਦੀ ਵਡਮੁੱਲੀ  ਸੇਵਾ ਕੀਤੀ। ਵਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ 20 ਘੰਟੇ ਦੀ ਡਰਾਈਵ ਕਰ ਕੇ ਗੋਡੇ-ਗੋਡੇ ਪਾਣੀ ਵਿੱਚੋਂ ਲੰਘਦੇ ਹੋਏ ਬਹੁਤ ਹੀ ਮੁਸ਼ਕਿਲ ਹਾਲਾਤ ਨਾਲ ਜੂਝਦੇ ਹੋਏ ਹੜ੍ਹ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਦੀ ਕੀਤੀ। ਦੱਸਣਯੋਗ ਹੈ ਕਿ ਉੱਥੋਂ ਦੀ ਲੋਕਲ ਕਾਉਂਟੀਆਂ ਤੇ ਪੁਲਸ ਨੇ ਸਿੱਖਸ ਆਫ ਅਮੈਰਿਕਾ ਦੀ ਟੀਮ ਨੂੰ ਇਕ ਸੁਰੱਖਿਅਤ ਜਗਾ ਮੁਹੱਈਆ ਕਰਵਾਈ, ਜਿੱਥੇ ਇਸ ਟੀਮ ਨੇ ਰਾਹਤ ਸਮੱਗਰੀ ਰੱਖ ਕੇ ਲੋੜਵੰਦਾਂ ਨੂੰ ਵੰਡਣ ਦਾ ਕੰਮ ਸ਼ੁਰੂ ਕੀਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ, ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ

PunjabKesari

ਜ਼ਿਆਦਾਤਰ ਲੋਕ ਆਪਣੀਆਂ ਗੱਡੀਆਂ ਵਿੱਚ ਰਾਸ਼ਨ ਵਗੈਰਾ ਲੈ ਕੇ ਜਾਂਦੇ ਰਹੇ ਪਰ ਕੁਝ ਘਰਾਂ ਵਿਚ ਪੁਲਸ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਇਹ ਸਮੱਗਰੀ ਪੁੱਜਦੀ ਕੀਤੀ। ਵੱਡੀ ਗਿਣਤੀ ’ਚ ਹੜ੍ਹ ਪ੍ਰਭਾਵਿਤ ਲੋਕਾਂ ਨੇ ਰਾਹਤ ਸਮੱਗਰੀ ਹਾਸਲ ਕੀਤੀ। ਅਤੇ ਹਰ ਇਕ ਨੇ ਸਿੱਖਸ ਆਫ ਅਮੈਰਿਕਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕੀਤੀ।ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਸਮੁੱਚੀ ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਅਤੇ ਡਾਇਰੈਕਟਰਾਂ ਨੇ ਵਰਿੰਦਰ ਸਿੰਘ ਅਤੇ ਉਸਦੇ ਸਾਥੀ ਵਾਲੰਟੀਅਰਾਂ ਦਾ ਬਹੁਤ ਧੰਨਵਾਦ ਕੀਤਾ।ਜੱਸੀ ਨੇ ਕਿਹਾ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਿੱਖਸ ਆਫ ਅਮੈਰਿਕਾ ਦੀ ਟੀਮ ਦੇ ਸਿਰ ’ਤੇ ਹੱਥ ਰੱਖ ਕੇ ਇਹ ਸੇਵਾ ਕਰਵਾਈ। ਇੱਥੇ ਦੱਸਣਯੋਗ ਹੈ ਕਿ ਸਿੱਖਸ ਆਫ ਅਮੈਰਿਕਾ ਹਮੇਸ਼ਾ ਹੀ ਕੁਦਰਤੀ ਆਫਤਾਂ ਦੇ ਝੰਬੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਉਂਦੀ ਰਹੀ ਹੈ ਅਤੇ ਇਸ ਵਾਰ ਵੀ ਇਹ ਸੇਵਾ ਕਰ ਕੇ ਉਨ੍ਹਾਂ ਨੇ ਇਹ ਜਸ ਖੱਟਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News