ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਨੇ ਜੱਸੀ ਦੀ ਅਗਵਾਈ ’ਚ ਅੰਬੈਸੀ ਆਫ ਇੰਡੀਆ ਦੀ ਡੀ.ਸੀ.ਐੱਮ. ਨਾਲ ਕੀਤੀ ਮੁਲਾਕਾਤ

Sunday, Oct 19, 2025 - 08:34 AM (IST)

ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਨੇ ਜੱਸੀ ਦੀ ਅਗਵਾਈ ’ਚ ਅੰਬੈਸੀ ਆਫ ਇੰਡੀਆ ਦੀ ਡੀ.ਸੀ.ਐੱਮ. ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ) : ਅੱਜ ਸਿੱਖਸ ਆਫ ਅਮੈਰਿਕਾ ਦੇ ਵਫ਼ਦ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਸਥਿਤ ਅੰਬੈਸੀ ਦੀ ਡੀ. ਸੀ. ਐੱਮ (ਡਿਪਟੀ ਚੀਫ਼ ਆਫ ਮਿਸ਼ਨ) ਮੈਡਮ ਮਿਸ ਨਾਮੈਗਿਆ ਖਾਂਪਾ ਨਾਲ ਇਕ ਅਹਿਮ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਚੇਅਰਮੈਨ ਜਸਦੀਪ ਸਿੰਘ ਜੱਸੀ ਤੋਂ ਇਲਾਵਾ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸ਼ੰਮੀ ਮੀਤ ਪ੍ਰਧਾਨ, ਡਾਇਰੈਕਟਰ ਸੁਖਪਾਲ ਸਿੰਘ ਧਨੋਆ, ਵਰਿੰਦਰ ਸਿੰਘ, ਗੁਰਵਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਕਰਨ ਸਿੰਘ, ਗੁਰਪ੍ਰੀਤ ਸਿੰਘ ਨਕਈ ਅਤੇ ਪ੍ਰਭਜੋਤ ਬੱਤਰਾ ਸ਼ਾਮਿਲ ਸਨ।

ਇਹ ਵੀ ਪੜ੍ਹੋ : 2026 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਵਾਣੀ, ਹੁਣ ਦੁਨੀਆ 'ਤੇ ਆਵੇਗਾ ਇਹ ਵੱਡਾ ਸੰਕਟ

PunjabKesari

ਇੱਥੇ ਦੱਸਣਯੋਗ ਹੈ ਕਿ ਮੈਡਮ ਖਾਂਪਾ ਅਜੇ ਕੁਝ ਦਿਨ ਪਹਿਲਾਂ ਹੀ ਨੈਰੋਬੀ ਤੋਂ ਬਦਲ ਕੇ ਇੱਥੇ ਆਏ ਹਨ। ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਸਿੱਖਾਂ ਨੂੰ ਭਾਰਤ ’ਚ ਦਰਪੇਸ਼ ਸਮੱਸਿਆਵਾਂ ਅਤੇ ਹੱਕੀ ਮੰਗਾਂ ਸਬੰਧੀ ਜਾਣੂੰ ਕਰਵਾਇਆ। ਉਹਨਾਂ ਮੈਡਮ ਡੀ.ਸੀ.ਐੱਮ. ਜ਼ਰੀਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਬੇਨਤੀ ਵੀ ਭੇਜੀ ਹੈ ਕਿ ਪੰਜਾਬ ਦੇ ਹੜ੍ਹ ਪੀੜਤਾਂ ਲਈ ਹੋਰ ਵੀ ਰਾਹਤ ਫੰਡ ਜਾਰੀ ਕੀਤਾ ਜਾਵੇ। ਮੈਡਮ ਖਾਂਪਾ ਨੇ ਵਫਦ ਦੇ ਵਿਚਾਰਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਹਰ ਇਕ ਮਸਲੇ ਦੇ ਹੱਲ ਲਈ ਸਹਿਮਤੀ ਪ੍ਰਗਟਾਈ। ਉਹਨਾਂ ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਵਫ਼ਦ ਦੇ ਸਾਰੇ ਮੈਂਬਰਾਂ ਨੂੰ ਉੱਘੇ ਲੇਖਕ ਸ੍ਰ. ਹਰਬੰਸ ਸਿੰਘ ਦੀ ਪੁਸਤਕ ‘ਦ ਹੈਰੀਟੇਜ ਆਫ ਦਾ ਸਿੱਖਸ’ ਵੀ ਭੇਂਟ ਕੀਤੀ। ਇਸ ਮੁਲਾਕਾਤ ਉਪਰੰਤ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਵਿਚਾਰ-ਵਟਾਂਦਰਾ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਇਆ ਅਤੇ ਇਸ ਮੁਲਾਕਾਤ ਦੇ ਸਾਰਥਿਕ ਨਤੀਜੇ ਜ਼ਰੂਰ ਸਾਹਮਣੇ ਆਉਣਗੇ। ਉਹਨਾਂ ਦੱਸਿਆ ਕਿ ਅਮਰੀਕਾ ਤੇ ਭਾਰਤ ਦੇ ਅਜੋਕੇ ਸਬੰਧਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਮੈਡਮ ਖਾਂਪਾ ਨੂੰ ਅਮਰੀਕਾ ਆਉਣ ’ਤੇ ਜੀ ਆਇਆਂ ਵੀ ਆਖਿਆ ਅਤੇ ਉਹਨਾਂ ਸਿੱਖਸ ਆਫ਼ ਅਮਰੀਕਾ ਨੂੰ ਅੰਬੈਸੀ ਦੇ ਕਿਸੇ ਵੀ ਸਹਿਯੋਗ ਲਈ ਪੇਸ਼ਕਸ਼ ਵੀ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News