ਸਿੱਖਸ ਆਫ਼ ਅਮੈਰਿਕਾ ਅਤੇ ਗੋਲਬਲ ਹਰਿਆਣਾ ਨੇ ਮਨਾਇਆ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ
Wednesday, Sep 11, 2024 - 11:54 AM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ)- ਭਾਰਤ ਦਾ ਆਜ਼ਾਦੀ ਦਿਹਾੜਾ15 ਅਗਸਤ ਨੂੰ ਮਨਾਇਆ ਜਾਂਦਾ ਹੈ। ਪਰ ਵਿਦੇਸ਼ਾਂ ਵਿੱਚ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਭਾਰਤੀ ਇਸ ਪ੍ਰੋਗਰਾਮ 'ਤੇ ਇੱਕ ਮੀਟਿੰਗ ਕਰਕੇ ਇੱਕ ਮਿਤੀ ਨਿਯੁਕਤ ਕਰਕੇ ਇਹ ਦਿਹਾੜਾ ਜ਼ਰੂਰ ਮਨਾਉਦੇ ਹਨ। ਇਸ ਤਰ੍ਹਾਂ ਹੀ ਐੱਨ.ਸੀ.ਏ.ਆਈ.ਏ, ਸਿੱਖਸ ਆਫ਼ ਅਮੈਰਿਕਾ ਅਤੇ ਗੋਲਬਲ ਹਰਿਆਣਾ ਵਲੋਂ ਹਰ ਸਾਲ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਪੋਟੋਮੈਕ ਸਿਟੀ ਦੇ ਜੂਲੀਆ ਬਾਈਡਮੈਨ ’ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੌਂਟਗੁਮਰੀ ਕਾਉਂਟੀ ਦੇ ਐਕਜ਼ੀਕਿਊਟਿਵ ਮਾਰਕ ਐਲਰਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਦਕਿ ਭਾਰਤੀ ਦੂਤਘਰ ਤੋਂ ਜਿਗਰ ਰਾਵਲ ਅਤੇ ਰਾਜੀਵ ਅਹੂਜਾ ਪਹੁੰਚੇ।
ਉਨ੍ਹਾਂ ਤੋਂ ਇਲਾਵਾ ਮੈਰੀਲੈਂਡ ਸਟੇਟ ਦੇ ਕਈ ਸੈਨੇਟਰਾਂ ਨੇ ਵੀ ਭਾਰਤੀ ਅਜ਼ਾਦੀ ਦੇ ਜਸ਼ਨਾਂ ’ਚ ਭਾਗ ਲਿਆ। ਇਸ ਮੌਕੇ ਮਾਰਕ ਐਲਰਿਚ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਪਿਛਲੇ ਸਾਲ ਬਿਜ਼ਨੈੱਸ ਡੈਲੀਗੇਸ਼ਨ ਲੈ ਕੇ ਭਾਰਤ ਗਏ ਸਨ। ਉਹਨਾਂ ਤੋਂ ਇਲਾਵਾ ਤਿੰਨ ਐਵਾਰਡ ਕਮਿਉਨਿਟੀ ਸਰਵਸਿਜ਼ ਲਈ ਦਿੱਤੇ ਗਏ ਜਿਨ੍ਹਾਂ ਵਿਚ ਨਗੇਂਦਰ ਮਾਧਵਨ, ਮਯੂਰ ਮੋਦੀ ਅਤੇ ਜ਼ਫਰ ਇਕਬਾਲ ਦੇ ਨਾਮ ਸ਼ਾਮਿਲ ਸਨ।ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦਿਹਾੜਾ ਕੋਈ ਆਮ ਘਟਨਾ ਨਹੀਂ ਸੀ, ਇਹ ਸੈਂਕੜੇ ਸਾਲਾਂ ਦੀ ਜੱਦੋ-ਜਹਿਦ, ਕੁਰਬਾਨੀਆਂ ਅਤੇ ਸ਼ਹਾਦਤਾਂ ਤੋਂ ਬਾਅਦ ਮਿਲੀ ਸੀ। ਅਸੀਂ ਅੱਜ ਦੇ ਦਿਨ ਦੇਸ਼ ਦੀ ਅਜ਼ਾਦੀ ਲਈ ਯੋਗਦਾਨ ਪਾਉਣ ਵਾਲੇ ਹਰ ਯੋਧੇ ਨੂੰ ਸਲਾਮ ਕਰਦੇ ਹਾਂ ਅਤੇ ਸਮੂਹ ਭਾਰਤੀਆਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤੀਆਂ ਨੇ ਪੂਰੇ ਵਿਸ਼ਵ ਵਿਚ ਉੱਚ- ਪੱਧਰੀ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਅਮਰੀਕਾ ਵਰਗੇ ਮੁਲਕ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਦੇ ਸੀ.ਈ.ਓ. ਭਾਰਤੀ ਲੱਗੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵਰਕ ਪਰਮਿਟ 'ਤੇ ਪਾਬੰਦੀ, ਪੰਜਾਬੀ ਨੌਜਵਾਨ ਸਰਹੱਦ ਪਾਰ ਕਰ ਜਾ ਰਹੇ ਅਮਰੀਕਾ
ਅਮਰੀਕਾ ’ਚ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਕਿਸਮਤ ਅਜਮਾਉਣ ਜਾ ਰਹੇ ਉਮੀਦਵਾਰਾਂ ਉਹ ਭਾਵੇਂ ਅਮਰੀਕਨ ਹੋਣ ਜਾਂ ਭਾਰਤੀ ਮੂਲ ਦੇ, ਉਨ੍ਹਾਂ ਦੀ ਮਦਦ ਲਈ ਸਾਨੂੰ ਛੋਟੇ-ਛੋਟੇ ਦੀ ਜਗਾ ਵੱਡੇ ਵੱਡੇ ਫੰਡ ਰੇਜ਼ਿੰਗ ਕਰਨੇ ਚਾਹੀਦੇ ਹਨ ਤਾਂ ਕਿ ਉਨ੍ਹਾੰ ਦਾ ਜ਼ਿਆਦਾ ਅਸਰ ਪਵੇ। ਉਨ੍ਹਾਂ ਕਿਹਾ ਕਿ ਅਮਰੀਕਾ ਵਸਦੀ ਭਾਰਤੀ ਕਮਿਊਨਿਟੀ ਦੀਆਂ ਮੰਗਾਂ ਉਨ੍ਹਾਂ ਅੱਗੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਰਕਾਰ ਵਿਚ ਜਾ ਕੇ ਉਨ੍ਹਾਂ ’ਤੇ ਕੰਮ ਕਰਨ। ਇਸ ਸਮਾਗਮ ਵਿਚ ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸ਼ੰਮੀ ਸਿੰਘ ਵਾਈਸ ਪ੍ਰਧਾਨ, ਗੁਰਿੰਦਰ ਸੇਠੀ, ਜਸਵਿੰਦਰ ਜੌਨੀ, ਮਨਿੰਦਰ ਸੇਠੀ, ਵਰਿੰਦਰ ਸਿੰਘ, ਛਤਰ ਸਿੰਘ, ਹਰਜੀਤ ਚੰਢੋਕ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਕਰਨ ਸਿੰਘ, ਪ੍ਰਭਜੋਤ ਬੱਤਰਾ, ਸੁਰਿੰਦਰਪਾਲ ਸਿੰਘ, ਰੁਪਿੰਦਰ ਸੂਰੀ (ਸਾਰੇ ਡਾਇਰੈਕਟਰ) ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਸਮਾਗਮ ਵਿਚ ਲਗਭਗ 225 ਮਹਿਮਾਨ ਸ਼ਾਮਿਲ ਹੋਏ ਜਿਨ੍ਹਾਂ ਨੂੰ ਰਾਤ ਦਾ ਖਾਣਾ ਵੀ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।