''ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ’ਤੇ ਰੋਕ ਲਗਾ ਕੇ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਠੇਸ''
Friday, Feb 19, 2021 - 03:19 PM (IST)
ਵਾਸ਼ਿੰਗਟਨ (ਰਾਜ ਗੋਗਨਾ): ਨਨਕਾਣਾ ਸਾਹਿਬ (ਪਾਕਿਸਤਾਨ) ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਕਰੀਬ 600 ਲੋਕਾਂ ਦਾ ਜੱਥਾ ਪਾਕਿਸਤਾਨ ਜਾਣ ਦੀਆ ਤਿਆਰੀਆਂ ਮੁਕੰਮਲ ਕਰ ਚੁੱਕਾ ਸੀ। ਇਸ ਮਗਰੋਂ ਭਾਰਤ ਸਰਕਾਰ ਵੱਲੋਂ ਰੋਕ ਲਾਉਣਾ ਸਿੱਖ ਸੰਗਤ ਨਾਲ ਬਹੁਤ ਵੱਡਾ ਅਨਿਆਂ ਹੈ। ਇਸ ਨਾਲ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੇਰੀਕਾ ਅਤੇ ਉਪ-ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਨੇ ਕੀਤਾ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਨਵਜਨਮੇ ਬੱਚਿਆਂ ਦੇ ਨਾਵਾਂ 'ਚ ਚਮਕੇ 'ਸਿੰਘ' ਅਤੇ 'ਕੌਰ' ਸ਼ਬਦ
ਇੰਨਾਂ ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਦੀਆ ਏਜੰਸੀਆਂ ਵੱਲੋਂ ਜਾਂਚ ਰਿਪੋਰਟ ਮਗਰੋਂ ਹੀ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ੇ ਜਾਰੀ ਹੋਏ ਸਨ ਅਤੇ ਤਿਆਰੀਆਂ ਮੁਕੰਮਲ ਸਨ। ਜੱਥੇ 'ਤੇ ਰੋਕ ਲਗਾਉਣੀ ਹੈਰਾਨੀਜਨਕ ਹੈ ਅਤੇ ਜੱਥੇ 'ਤੇ ਰੋਕ ਲਗਾ ਕੇ ਮੋਦੀ ਸਰਕਾਰ ਨੇ ਸਿੱਖਾਂ ਦੀਆ ਭਾਵਨਾਵਾਂ ਨੂੰ ਬਹੁਤ ਡੂੰਘੀ ਠੇਸ ਪਹੁੰਚਾਈ ਹੈ। ਇੰਨਾਂ ਆਗੂਆਂ ਨੇ ਕਿਹਾ ਕਿ ਨਨਕਾਣਾ ਸਾਹਿਬ ਸਿੱਖਾਂ ਲਈ ਬਹੁਤ ਅਹਿਮ ਹੈ ਇਹ ਉਹਨਾਂ ਲਈ ਮੱਕਾ ਤੇ ਮਦੀਨਾ ਵਾਂਗ ਹੀ ਹੈ। ਉਹਨਾਂ ਕਿਹਾ ਕਿ 600 ਦੇ ਕਰੀਬ ਲੋਕਾਂ ਦੀਆ ਤਿਆਰੀਆਂ ਵੀ ਮੁਕੰਮਲ ਸਨ। ਭਾਰਤ ਦੀ ਕੇਂਦਰ ਸਰਕਾਰ ਨੇ ਬੇਤੁਕਾ ਬਹਾਨਾ ਬਣਾ ਕੇ ਗ੍ਰਹਿ ਵਿਭਾਗ ਵੱਲੋ ਈਮੇਲ ਜ਼ਰੀਏ ਭੇਜੀ ਗਈ ਸੂਚਨਾ ਜ਼ਰੀਏ ਜੱਥੇ ਦੇ ਜਾਣ 'ਤੇ ਰੋਕ ਲਾਉਣ ਦੇ ਕਾਰਨਾਂ ਦਾ ਹਵਾਲਾ ਦਿੱਤਾ।ਉਹਨਾਂ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਅਤੇ ਜੱਥੇ ਨੂੰ ਰੋਕੇ ਜਾਣ 'ਤੇ ਦੁੱਖ ਜ਼ਾਹਰ ਕੀਤਾ।
ਨੋਟ- ਸਿੱਖਸ ਆਫ ਅਮਰੀਕਾ ਪ੍ਰਤੀਨਿਧੀਆਂ ਦੇ ਬਿਆਨ 'ਤੇ ਕੁਮੈਂਟ ਕਰ ਦਿਓ ਰਾਏ।