''ਸਿੱਖਸ ਆਫ ਅਮਰੀਕਾ'' ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

Sunday, Jul 05, 2020 - 10:00 AM (IST)

''ਸਿੱਖਸ ਆਫ ਅਮਰੀਕਾ'' ਨੇ ਅਮਰੀਕਾ ਦੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ

ਵਾਸ਼ਿੰਗਟਨ ਡੀ. ਸੀ, (ਰਾਜ ਗੋਗਨਾ)– 'ਸਿੱਖਸ ਆਫ ਅਮਰੀਕਾ' ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤ ਅਤੇ ਅਮਰੀਕੀਆਂ ਨੂੰ ਜਾਗਰੂਕ ਕਰਨ ਲਈ ਹਰ ਸਾਲ 4  ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਦੀ ਪਰੇਡ ਵਿਚ ਸ਼ਾਮਲ ਹੁੰਦਾ ਸੀ। ਜਿੱਥੇ ਮੈਟਰੋਪੁਲਿਟਨ ਦੇ ਸਿੱਖ ਹੁੰਮ-ਹੁੰਮਾ ਕੇ ਹਿੱਸਾ ਲੈਂਦੇ ਆ ਰਹੇ ਸਨ। ਕੋਰੋਨਾ ਵਾਇਰਸ ਕਰਕੇ ਇਸ ਸਾਲ ਇਹ ਪਰੇਡ ਰੱਦ ਕਰ ਦਿੱਤੀ ਗਈ ਹੈ, ਜਿਸ ਕਰਕੇ ਸਿੱਖਸ ਆਫ ਅਮਰੀਕਾ ਆਪਣੀਆਂ ਭਾਵਨਾਵਾਂ ਨੂੰ ਅਮਰੀਕੀਆਂ ਅਤੇ ਅਮਰੀਕਾ ਨਾਲ ਪਿਆਰ ਕਰਨ ਵਾਲਿਆਂ ਨਾਲ ਸਾਂਝਾ ਕਰ ਰਿਹਾ ਹੈ। 

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ 'ਸਿੱਖਸ ਆਫ ਅਮਰੀਕਾ' ਦੇ ਚੇਅਰਮੈਨ ਸ.  ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਆਜ਼ਾਦੀ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਜਿਨ੍ਹਾਂ ਨੇ ਇਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੈ। ਜਿਵੇਂ ਕਿ ਅਸੀਂ ਇਸ ਚਾਰ ਜੁਲਾਈ ਦੇ ਅਜ਼ਾਦੀ ਦਿਵਸ ਦੇ ਐਲਾਨਕਾਰਾਂ ਨੂੰ ਯਾਦ ਕਰਦੇ ਹਾਂ। ਜਿਨ੍ਹਾਂ ਦੇਸ਼ ਦੇ ਜ਼ੁਲਮ ਦੇ ਵਿਰੁੱਧ ਅਜ਼ਾਦੀ ਪ੍ਰਾਪਤ ਕੀਤੀ ਹੈ। ਇਹ ਤਿਉਹਾਰ ਸਾਡੇ ਸਾਰੇ ਮੈਂਬਰਾਂ ਅਤੇ ਬਜ਼ੁਰਗਾਂ ਲਈ ਇੱਕ ਖਾਸ ਅਹਿਮੀਅਤ ਰੱਖਦਾ ਹੈ। ਅਸੀਂ ਸਭ ਦਾ ਸਨਮਾਨ ਕਰਦੇ ਹਾਂ ਅਤੇ ਸਮੂਹ ਅਮਰੀਕੀਆਂ ਅਤੇ ਅਮਰੀਕਾ ਨੂੰ ਪਿਆਰ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹਾਂ। ਸਮੂਹ ਲੁਕਾਈ ਅੱਜ ਅਮਰੀਕਾ ਦੇ ਅਜ਼ਾਦੀ ਦਿਵਸ ਤੇ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ।

ਅਸੀਂ ਇਸ ਦੇ ਸਨਮਾਨ ਵਿੱਚ ਸਭ ਨੂੰ ਮੁਬਾਰਕਵਾਦ ਦਿੰਦੇ ਹਾਂ।ਇਸ ਅਜ਼ਾਦੀ ਦਿਵਸ ਦੇ ਸਮਾਰੋਹ 'ਤੇ ਵਧਾਈਆਂ ਦੇਣ ਵਾਲਿਆਂ ਵਿਚ ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਸੋਨੀ ਪ੍ਰਧਾਨ, ਚਤਰ ਸਿੰਘ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਇੰਜੀਨੀਅਰ, ਸਰਬਜੀਤ ਸਿੰਘ ਬਖਸ਼ੀ, ਸੁਖਪਾਲ ਸਿੰਘ ਧਨੋਆ, ਗੁਰਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਮੁਸਲਿਮ ਫਾਰ ਟਰੰਪ ਦੇ ਆਗੂ ਸਾਜਿਦ ਤਰਾਰ, ਦਲਵੀਰ ਸਿੰਘ, ਸੁਰਮੁਖ ਸਿੰਘ ਮਾਣਕੂ ਅਤੇ ਡਾ. ਸੁਰਿੰਦਰ ਸਿੰਘ ਗਿੱਲ ਸ਼ਾਮਲ ਸਨ।


 


author

Lalita Mam

Content Editor

Related News