ਯੂਰਪੀਅਨ ਯੂਨੀਅਨ ਪਾਰਲੀਮੈਂਟ ''ਚ ਸਿੱਖ ਨੁਮਾਇੰਦਿਆਂ ਦੀ ਮੌਜੂਦਗੀ ''ਚ ਸਿੱਖਾਂ ਦੇ ਮਸਲਿਆਂ ''ਤੇ ਹੋਈ ਗੱਲਬਾਤ

Friday, Jan 31, 2025 - 05:16 AM (IST)

ਯੂਰਪੀਅਨ ਯੂਨੀਅਨ ਪਾਰਲੀਮੈਂਟ ''ਚ ਸਿੱਖ ਨੁਮਾਇੰਦਿਆਂ ਦੀ ਮੌਜੂਦਗੀ ''ਚ ਸਿੱਖਾਂ ਦੇ ਮਸਲਿਆਂ ''ਤੇ ਹੋਈ ਗੱਲਬਾਤ

ਇਟਲੀ (ਸਾਬੀ ਚੀਨੀਆ) - ਯੂਰਪ ਵਿੱਚ ਵੱਸਦੇ ਸਿੱਖਾਂ ਵੱਲੋਂ ਇੱਕ ਮੰਚ 'ਤੇ ਇਕੱਠੇ ਹੁੰਦਿਆਂ ਯੂਰਪ ਵਿੱਚ ਵੱਸਦੇ ਸਿੱਖਾਂ ਦੀਆਂ ਪ੍ਰਾਪਤੀਆਂ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਪਹਿਲੀ ਵਾਰ ਯੂਰਪੀਅਨ ਯੂਨੀਅਨ ਪਾਰਲੀਮੈਂਟ ਵਿੱਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਆਰਟੀਕਲ 17 ਜੋ ਕਿ ਯੂਰਪ ਵਿੱਚ ਧਾਰਮਿਕ ਅਜ਼ਾਦੀ ਅਤੇ ਧਾਰਮਿਕ ਅਦਾਰਿਆਂ ਨਾਲ ਸਬੰਧਤ ਹੈ ਦੀ ਮੁੱਖੀ ਆਨਤੋਨੇਲਾ ਸਬੇਰੈਨਾ ਨੇ ਆਏ ਹੋਏ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।

ਯੂਰਪੀਅਨ ਸਿੱਖ ਆਰਗੋਨਾਈਜੇਸ਼ਨ ਦੇ ਮੁੱਖੀ ਭਾਈ ਬਿੰਦਰ ਸਿੰਘ ਬੈਲਜੀਅਮ ਦੀਆਂ ਕੋਸ਼ਿਸ਼ਾਂ ਸਦਕਾ ਯੂਰਪੀਅਨ ਯੂਨੀਅਨ ਦੀ ਪਾਰਲੀਮੈਂਟ ਦੇ ਆਗੂਆਂ ਸਾਹਮਣੇ ਸਿੱਖਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਜੋ ਕਿ ਆਪਣੇ ਆਪ ਵਿੱਚ ਇਤਿਹਾਸਕ ਪਲ ਸਨ। ਆਰਟੀਕਲ 17 ਦੇ ਤਹਿਤ ਯੂਰਪ ਵਿੱਚ ਵੱਸਦੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਧਾਰਮਿਕ ਚਿੰਨਾਂ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ, ਸੁਰਿੰਦਰਜੀਤ ਸਿੰਘ ਪੰਡੌਰੀ, ਸਤਪਾਲ ਸਿੰਘ ਗਰਚਾ ਆਸਟਰੀਆ, ਨਾਰਵੇ, ਸਪੇਨ, ਇੰਗਲੈਂਡ, ਹਾਲੌਡ ਸਮੇਤ ਕਈ ਹੋਰਨਾਂ ਦੇਸ਼ਾਂ ਦੇ ਆਗੂ ਵੀ ਮੌਜੂਦ ਸਨ।

ਪਿਛਲੇ ਸਾਲ ਸਪੇਨ ਵਿਚ ਆਏ ਹੜ੍ਹ ਦੌਰਾਨ ਸਪੇਨ ਵਾਸੀਆਂ ਦੀ ਮਦਦ ਕਰਨ ਵਾਲੇ ਸਪੇਨ ਦੇ ਸਿੱਖਾਂ ਨੂੰ ਇਕ ਸਨਮਾਨ ਚਿੰਨ੍ਹ ਵੀ ਦਿੱਤਾ ਗਿਆ ਜੋ ਸਪੇਨ ਵਾਸੀ ਅਮਰੀਕ ਸਿੰਘ ਸਿੰਘ ਦੁਆਰਾ ਪ੍ਰਾਪਤ ਕੀਤਾ ਗਿਆ ਜੋ ਕਿ ਸਪੇਨ ਵਿਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਦੋ ਦਿਨਾਂ ਪ੍ਰੋਗਰਾਮ ਦੇ ਆਉਣ ਵਾਲੇ ਸਮੇਂ ਲਈ ਚੰਗੇ ਨਤੀਜੇ ਸਾਹਮਣੇ ਆ ਸਕਦੇ ਭਾਈ ਰਵਿੰਦਰਜੀਤ ਸਿੰਘ ਇਟਲੀ ਵੱਲੋਂ ਇਟਾਲੀਅਨ ਭਾਸ਼ਾ ਵਿਚ ਬੋਲਦਿਆਂ ਹੋਇਆਂ ਆਨਤੋਨੇਲਾ ਸਬੇਰੈਨਾ ਦਾ ਧੰਨਵਾਦ ਕੀਤਾ ਗਿਆ ਕਿਉਂਕਿ ਉਹ ਵੀ ਇਟਲੀ ਤੋਂ ਚੁਣ ਕੇ ਯੂਰਪੀਅਨ ਯੂਨੀਅਨ ਪਾਰਲੀਮੈਂਟ ਵਿਚ ਪੁੱਜੇ ਹਨ। ਧਾਰਮਿਕ ਅਦਾਰਿਆਂ ਦਾ ਵਿਭਾਗ ਸਾਂਭ ਰਹੇ ਹਨ।


author

Inder Prajapati

Content Editor

Related News