''ਸਿੰਗਾਪੁਰ ''ਚ ਸਿੱਖਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ''
Sunday, Dec 31, 2017 - 12:47 PM (IST)

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਦੇ ਉੱਪ ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਦੇਸ਼ ਵਿਚ ਮਹੱਤਵਪੂਰਨ ਯੋਗਦਾਨ ਲਈ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਹੈ। ਇਕ ਕਰੋੜ 20 ਲੱਖ ਸਿੰਗਾਪੁਰੀ ਡਾਲਰ ਦੀ ਲਾਗਤ ਨਾਲ ਮੁੜ ਮੁਰੰਮਤ ਹੋਏ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਦੇ ਉਦਘਾਟਨ ਮੌਕੇ ਸ਼ਨੀਵਾਰ ਦੀ ਰਾਤ ਨੂੰ ਉੱਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਵਲੋਂ ਸੇਵਾ ਕਰਨ ਦੀ ਭਾਵਨਾ ਅਹਿਮ ਰਹੀ ਅਤੇ ਵੱਡੇ ਪੱਧਰ 'ਤੇ ਸਿੱਖਾਂ ਨੇ ਸੇਵਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਿੰਗਾਪੁਰ ਦੇ ਸਿੱਖ ਹਮੇਸ਼ਾ ਬਹੁ-ਨਸਲੀ ਵਾਲੇ ਭਾਈਚਾਰੇ ਨਾਲ ਖੜ੍ਹਾ ਰਿਹਾ ਅਤੇ ਉਸ ਨੇ ਸਮਾਜ ਲਈ ਵਡਮੁੱਲਾ ਯੋਗਦਾਨ ਦਿੱਤਾ ਹੈ। ਸਿੱਖਾਂ ਵਲੋਂ ਘੱਟ ਗਿਣਤੀ ਭਾਈਚਾਰੇ ਦੇ ਵਪਾਰ, ਰਾਜਨੀਤੀ, ਫੌਜ, ਖੇਡ ਅਤੇ ਕਾਨੂੰਨ, ਡਾਕਟਰੀ ਅਤੇ ਸਿਵਲ ਸੇਵਾਵਾਂ ਵਰਗੇ ਵਪਾਰੀਆਂ 'ਚ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਸਿੱਖਾਂ ਨੇ ਸਿੰਗਾਪੁਰ ਨੂੰ ਮਾਣ ਮਹਿਸੂਸ ਕਰਵਾਇਆ ਹੈ।''