ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਦੂਤਘਰ ਬਰਮਿੰਘਮ ਦੇ ਬਾਹਰ ਔਰਤਾਂ ਸਮੇਤ ਰੋਸ ਪ੍ਰਦਰਸ਼ਨ

Wednesday, Feb 09, 2022 - 10:12 PM (IST)

ਬਰਮਿੰਘਮ (ਜ. ਬ.) : ਭਾਰਤ 'ਚ ਪਾਬੰਦੀਸ਼ੁਧਾ ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਭਾਰਤੀ ਦੂਤਘਰ ਬਰਮਿੰਘਮ ਦੇ ਬਾਹਰ ਦਿੱਲੀ 'ਚ ਸਿੱਖ ਲੜਕੀ ਨਾਲ ਹੋਏ ਜਬਰ-ਜ਼ਨਾਹ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ। ਸਿੱਖਸ ਫਾਰ ਜਸਟਿਸ ਨੇ ਭਾਰਤ ਲਈ ਲੋੜੀਂਦੇ ਖਾਲਿਸਤਾਨੀ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿੱਚ ਬਰਮਿੰਘਮ ਭਾਰਤੀ ਦੂਤਘਰ ਦੇ ਦਫਤਰ ਬਾਹਰ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਲੀ ਵਿਚ 6 ਕੱਟੜਵਾਦੀ ਲੋਕਾਂ ਵੱਲੋਂ ਇਕ ਸਿੱਖ ਔਰਤ ਨਾਲ ਗੈਂਗਰੇਪ ਕਰਕੇ ਕੁੱਟ-ਮਾਰ ਕਰਨ ਤੇ ਜੁੱਤੀਆਂ ਦਾ ਹਾਰ ਪਾ ਕੇ ਗਣਤੰਤਰ ਦਿਵਸ ਵਾਲੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ 'ਚ ਘੰਟਿਆਂਬੱਧੀ ਘੁਮਾਉਣ ਲਈ ਮੋਦੀ ਸਰਕਾਰ ਨੂੰ ਦੋਸ਼ੀ ਦੱਸਦਿਆਂ ਕਿਹਾ ਕਿ ਸਿੱਖ ਹਿੰਦੂਆਂ ਦੀਆਂ ਕੁੜੀਆਂ ਨੂੰ ਮੁਗਲਾਂ ਤੋਂ ਬਚਾਉਂਦੇ ਰਹੇ ਹਨ ਪਰ ਭਾਰਤ 'ਚ ਸਿੱਖ ਬੀਬੀਆਂ ਨੂੰ ਜਬਰੀ ਬੰਦੀ ਬਣਾ ਕੇ ਸੰਨ 84 ਵਾਂਗ ਜਬਰ-ਜ਼ਨਾਹ ਵਰਗੇ ਘਿਨਾਉਣੇ ਜ਼ੁਲਮ ਕਰਕੇ ਮੁੜ ਯਾਦ ਕਰਵਾਇਆ ਜਾ ਰਿਹਾ ਹੈ, ਜਿਸ ਦਾ ਇਕੋ-ਇਕ ਹੱਲ ਖਾਲਿਸਤਾਨ ਹੈ, ਜਿਥੇ ਹਰੇਕ ਧਰਮ ਦੀਆਂ ਔਰਤਾਂ ਮਹਿਫੂਜ਼ ਰਹਿਣਗੀਆਂ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਪੰਥਕ ਬੁਲਾਰਿਆਂ ਨੇ ਦਿੱਲੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ 'ਚ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਹਨ। ਮੁਜ਼ਾਹਰੇ 'ਚ ਸਿੱਖ ਔਰਤਾਂ ਭਾਰਤ ਵਿਰੋਧੀ ਨਾਅਰੇ ਲਗਾ ਰਹੀਆਂ ਸਨ ਤੇ ਹੱਥਾਂ 'ਚ ਖਾਲਿਸਤਾਨ ਦੇ ਝੰਡੇ ਚੁੱਕ ਮੋਦੀ ਸਰਕਾਰ ਤੋਂ ਇਨਸਾਫ ਨਾ ਹੋਣ ਕਾਰਨ ਦੁਖੀ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਸਾ ਸਿੰਘ, ਦਵਿੰਦਰਜੀਤ ਸਿੰਘ, ਕੁਲਵੰਤ ਸਿੰਘ ਮੁਠੱਡਾ, ਬੱਬਰ ਖਾਲਸਾ ਦਾ ਜੁਝਾਰ ਸਿੰਘ ਬੱਬਰ, ਬਲਵਿੰਦਰ ਸਿੰਘ ਢਿੱਲੋਂ, ਪਾਲੀਟਿਕਸ ਪੰਜਾਬ ਵਿਕਰਮਜੀਤ ਸਿੰਘ, ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮਨਪ੍ਰੀਤ ਸਿੰਘ ਖਾਲਸਾ ਆਦਿ ਆਗੂ ਪਰਿਵਾਰਾਂ ਸਮੇਤ ਹਾਜ਼ਰ ਸਨ।

ਇਹ ਵੀ ਪੜ੍ਹੋ : ਟੱਪਰੀਵਾਸਾਂ ਦਾ ਸਰਕਾਰਾਂ ਨੂੰ ਵੱਡਾ ਸਵਾਲ, ਕਿੱਥੇ ਰਹਿ ਗਏ ਸਾਡੇ ਹਿੱਸੇ ਦੇ ਪਲਾਟ? (ਵੀਡੀਓ)

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News