''ਸਿੱਖਸ ਫਾਰ ਜਸਟਿਸ'' ਖਿਲਾਫ ਯੂ. ਕੇ. ਸਿੱਖਾਂ ਦੀ ਆਨਲਾਈਨ ਮੁਹਿੰਮ

Saturday, Jun 13, 2020 - 06:10 PM (IST)

ਇੰਗਲੈਂਡ — ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦੇ ਨੌਜਵਾਨਾਂ ਨੂੰ 'ਰੈਫਰੈਂਡਮ-2020' ਦੇ ਨਾਂ 'ਤੇ ਵਰਗਲਾਉਣ ਵਾਲੀਆਂ 'ਸਿੱਖਸ ਫਾਰ ਜਸਟਿਸ' ਜਿਹੀਆਂ ਤਾਕਤਾਂ ਨੂੰ ਹੁਣ ਯੂ. ਕੇ. ਦੇ ਸਿੱਖਾਂ ਨੇ ਆਨਲਾਈਨ ਪਲੇਟਫਾਰਮ 'ਤੇ ਵੀ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ 'ਤੇ 'ਪੰਜਾਬ ਰੀਸਰਜੈਂਟ' ਨਾਂ ਦੇ ਪੇਜ਼ ਨੇ ਟਵੀਟ ਕਰਕੇ ਕਿਹਾ ਹੈ ਕਿ 'ਯੂ. ਕੇ. ਦੇ ਨਾਗਰਿਕ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਨ ਕਿ ਜਿਹੜੀਆਂ ਤਾਕਤਾਂ ਆਪਣੀ ਮਾਂ ਭੂਮੀ ਖਿਲਾਫ ਕੰਮ ਕਰ ਰਹੀਆਂ ਹਨ, ਉਹ ਯੂ. ਕੇ. ਦੀਆਂ ਕਿਵੇਂ ਹੋ ਸਕਦੀਆਂ ਹਨ। ਇਹ ਸਿਰਫ ਸਮੇਂ ਦੀ ਗੱਲ ਹੈ ਅਤੇ ਅਜਿਹੀਆਂ ਤਾਕਤਾਂ ਆਪਣੀਆਂ ਕਬਰਾਂ ਆਪ ਖੋਦ ਰਹੀਆਂ ਹਨ।''

ਇਹ ਵੀ ਪੜ੍ਹੋ: ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਗਏ ਕਪੂਰਥਲੇ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਇਸ ਟਟੀਵ 'ਚ ਯੂ. ਕੇ. ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਤੋਂ ਇਲਾਵਾ ਸਿੱਖ ਫੈਡਰੇਸ਼ਨ ਯੂ. ਕੇ., ਐੱਸ. ਵਾਈ. ਐੱਫ. ਵਾਈ. ਯੂ. ਕੇ., ਪੰਜਾਬ ਪੁਲਸ ਦੇ ਡੀ. ਜੀ. ਪੀ, ਮੁੱਖ ਮੰਤਰੀ ਪੰਜਾਬ, ਪ੍ਰਧਾਨ ਮੰਤਰੀ ਨੂੰ ਵੀ ਟੈਗ ਕੀਤਾ ਗਿਆ ਹੈ।

ਇਸੇ ਪੇਜ਼ 'ਤੇ 'ਸਿੱਖਸ ਫਾਰ ਜਸਟਿਸ' ਦੀ ਸਾਜਿਸ਼ ਦਾ ਭਾਂਡਾ ਫੋੜ ਕਰਦੇ ਹੋਏ ਲਿਖਿਆ ਗਿਆ ਹੈ ਕਿ 'ਸਿੱਖਸ ਫਾਰ ਜਸਿਟਸ' ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਇੰਟਰਨੈੱਟ 'ਤੇ 'ਸਿੱਖ ਫਾਰ ਚਾਈਨਾ' ਮੁਹਿੰਮ ਚਲਾ ਰਿਹਾ ਹੈ। ਅਜਿਹਾ ਕਰਕੇ ਇਹ ਸੰਸਥਾ ਉਸ ਦੇਸ਼ (ਅਮਰੀਕਾ) ਨਾਲ ਵੀ ਗੱਦਾਰੀ ਕਰ ਰਹੀ ਹੈ, ਜਿਸ ਨੇ ਸਿੱਖਾਂ ਨੂੰ ਨਾ ਸਿਰਫ ਸਮਾਜਿਕ ਤੌਰ 'ਤੇ ਸਨਮਾਨ ਦਿੱਤਾ ਸਗੋਂ ਵੱਡੀ ਗਿਣਤੀ 'ਚ ਸਿੱਖਾਂ ਨੂੰ ਆਪਣੇ ਦੇਸ਼ 'ਚ ਥਾਂ ਵੀ ਦਿੱਤੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: 31 ਸਾਲਾ ਜਨਾਨੀ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚੋਂ ਮਿਲੀ ਲਾਸ਼


shivani attri

Content Editor

Related News