ਕੈਨੇਡਾ ''ਚ ਸਿੱਖ ਨੌਜਵਾਨ ਨੇ ਵਧਾਇਆ ਮਾਣ, ਬਣਿਆ ਕਰੈਕਸ਼ਨਲ ਅਫ਼ਸਰ
Thursday, Sep 10, 2026 - 01:52 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਰਹਿ ਰਹੇ ਸਿੱਖ ਨੌਜਵਾਨ ਮਨਪ੍ਰੀਤ ਸਿੰਘ ਨੇ ਭਾਈਚਾਰੇ ਦਾ ਮਾਣ ਵਧਾਇਆ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਸਾਲਿਸਟਰ ਜਨਰਲ ਮੰਤਰਾਲੇ ਵਿੱਚ ਕਰੈਕਸ਼ਨਲ ਅਫ਼ਸਰ ਮਤਲਬ ਸੁਧਾਰ ਅਧਿਕਾਰੀ ਵਜੋਂ ਸ਼ਾਮਲ ਹੋਇਆ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਓਨਟਾਰੀਓ ਦੇ ਮਿਨਿਸਟਰੀ ਆਫ਼ ਦ ਸੋਲਿਸਟਰ ਜਨਰਲ ਨਾਲ ਇੱਕ ਕਰੈਕਸ਼ਨਲ ਅਫ਼ਸਰ ਵਜੋਂ ਅਧਿਕਾਰਤ ਤੌਰ 'ਤੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਇਸ 'ਤੇ ਬਹੁਤ ਮਾਣ ਹੈ। ਉਨ੍ਹਾਂ ਨੇ ਇਸ ਨੂੰ ਆਪਣੇ ਕਰੀਅਰ ਦਾ ਇੱਕ ਉਤਸ਼ਾਹਜਨਕ ਨਵਾਂ ਅਧਿਆਏ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਧੜਾਧੜ ਰੱਦ ਕਰ'ਤੇ ਭਾਰਤੀਆਂ ਦੇ 'ਸਟੱਡੀ ਵੀਜ਼ਾ
ਉਨ੍ਹਾਂ ਦੇ ਕਿਹਾ ਕਿ ਉਹ ਇਸ ਮਹੱਤਵਪੂਰਨ ਭੂਮਿਕਾ ਵਿੱਚ ਸੇਵਾ ਕਰਨ, ਸਿੱਖਣ ਅਤੇ ਵਧਣ ਦੇ ਮੌਕੇ ਲਈ ਧੰਨਵਾਦੀ ਹਨ। ਉਹ ਇਸ ਨਵੇਂ ਸਫ਼ਰ ਅਤੇ ਇਸ ਵਿੱਚ ਮਿਲਣ ਵਾਲੇ ਸਾਰੇ ਮੌਕਿਆਂ ਲਈ ਬੇਹੱਦ ਉਤਸ਼ਾਹਿਤ ਹਨ। ਮੀਡੀਆ ਖ਼ਬਰਾਂ ਮੁਤਾਬਕ ਮਨਪ੍ਰੀਤ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਬੇਗੋਵਾਲ ਨੇੜੇ ਸਥਿਤ ਭਾਦਾਸ ਪਿੰਡ ਤੋਂ ਹਨ। ਮਨਪ੍ਰੀਤ ਸਿੰਘ ਨੂੰ ਮਿਲੇ ਇਸ ਅਹੁਦੇ ਨਾਲ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਨੇ ਮਨਪ੍ਰੀਤ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
