ਇੰਗਲੈਂਡ 'ਚ ਸਿੱਖ ਟੈਕਸੀ ਚਾਲਕ ਦਾ ਕਾਤਲ ਹੋਇਆ ਗ੍ਰਿਫ਼ਤਾਰ

11/18/2022 1:20:42 AM

ਇੰਟਰਨੈਸ਼ਨਲ ਡੈਸਕ : ਕੇਂਦਰੀ ਇੰਗਲੈਂਡ ਦੇ ਵਾਲਵਰਹੈਂਪਟਨ ਵਿਚ ਇਕ ਹਮਲੇ 'ਚ ਬ੍ਰਿਟਿਸ਼ ਸਿੱਖ ਟੈਕਸੀ ਚਾਲਕ ਦੀ ਮੌਤ ਦੇ ਮਾਮਲੇ 'ਚ 35 ਸਾਲਾ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਅਨਾਖ ਸਿੰਘ (59) ਸ਼ਹਿਰ ਦੇ ਨਾਇਨ ਐਲਮਜ਼ ਲੇਨ ਵਿਖੇ ਇਕ ਪ੍ਰਾਈਵੇਟ ਟੈਕਸੀ ਕੰਪਨੀ ਵਿਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ ਅਤੇ ਡਿਊਟੀ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਪਾਇਆ ਗਿਆ, ਜਿਸ ਨੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਵੈਸਟ ਮਿਡਲੈਂਡਜ਼ ਪੁਲਸ ਨੇ ਕਿਹਾ ਕਿ ਟੋਮਾਜ਼ ਮਾਰਗੋਲ ਨੂੰ ਕਤਲ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਵਾਲਵਰਹੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਸੀ ਪਰ ਨਤੀਜੇ ਫ਼ੈਸਲਾਕੁੰਨ ਨਹੀਂ ਰਹੇ।

ਇਹ ਖ਼ਬਰ ਵੀ ਪੜ੍ਹੋ - ਚਮਤਕਾਰ! ਬਿਜਲੀ ਡਿੱਗਣ ਮਗਰੋਂ ਇਕ ਘੰਟੇ ਤੱਕ ਨਹੀਂ ਚੱਲੇ ਸੀ ਸਾਹ, ਹੁਣ ਮੁੜ ਮਿਲੀ ਨਵੀਂ ਜ਼ਿੰਦਗੀ

ਵੈਸਟ ਮਿਡਲੈਂਡਜ਼ ਪੁਲਸ ਹੋਮਿਸਾਈਡ ਟੀਮ ਦੇ ਜਾਂਚ ਅਧਿਕਾਰੀ ਮਿਸ਼ੇਲ ਥਰਗੁਡ ਨੇ ਕਿਹਾ ਕਿ, "ਅਸੀਂ ਸਿੰਘ ਦੇ ਪਰਿਵਾਰ ਨੂੰ ਘਟਨਾਕ੍ਰਮ ਬਾਰੇ ਤਾਜ਼ਾ ਜਾਣਕਾਰੀ ਮੁਹੱਈਆ ਕਰਵਾ ਦਿੱਤੀਆਂ ਹਨ। ਅਧਿਕਾਰੀ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ।" ਇਸ ਦਰਦਨਾਕ ਕਤਲ ਤੋਂ ਬਾਅਦ, ਸਿੰਘ ਦੇ ਪਰਿਵਾਰ ਦੀ ਮਦਦ ਲਈ 2 ਪਾਉਂਡ ਇਕੱਠੇ ਕਰਨ ਦੇ ਉਦੇਸ਼ ਨਾਲ ਇਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਸੀ। 'ਜਸਟ ਗਿਵਿੰਗ ਫੰਡਰੇਜ਼ਰ' ਨੇ ਹੁਣ ਤਕ 11 ਹਜ਼ਾਰ ਪਾਊਂਡ ਤੋਂ ਵੱਧ ਪੈਸਾ ਇਕੱਠਾ ਕਰ ਕੇ ਆਪਣਾ ਟੀਚਾ ਪੂਰਾ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News