ਇਟਲੀ ਦੀਆਂ ਸਿੱਖ ਸੰਗਤਾਂ 6 ਅਕਤੂਬਰ ਨੂੰ ਸਜਾਉਣਗੀਆਂ ਨਗਰ ਕੀਰਤਨ

Wednesday, Oct 02, 2024 - 09:54 AM (IST)

ਇਟਲੀ ਦੀਆਂ ਸਿੱਖ ਸੰਗਤਾਂ 6 ਅਕਤੂਬਰ ਨੂੰ ਸਜਾਉਣਗੀਆਂ ਨਗਰ ਕੀਰਤਨ

ਮਿਲਾਨ/ਇਟਲੀ (ਸਾਬੀ ਚੀਨੀਆ)- ਯੂਰਪ ਦੀ ਧਰਤੀ 'ਤੇ ਸਾਂਝੀ ਵਾਲਤਾ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਂਦੇ ਆ ਰਹੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਜੀ ਸਭਾ ਲਵੀਨਿਓ ਰੋਮ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਧਿਆਨ ਵਿੱਚ ਰੱਖ ਕੇ 6 ਅਕਤੂਬਰ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਲਾਲ ਸਾਗਰ 'ਚ ਡੁੱਬੀਆਂ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ, 45 ਲੋਕਾਂ ਦੀ ਮੌਤ

ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰੇ, ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਅਤੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 12:30 ਵਜੇ ਦੇ ਕਰੀਬ ਹੋਵੇਗੀ। ਉਸ ਉਪਰੰਤ ਸ਼ਟੇਸ਼ਨ ਵਾਲੇ ਮੇਨ ਚੌਂਕ ਵਿੱਚ ਪੰਡਾਲ ਸਜਾਏ ਜਾਣਗੇ, ਜਿੱਥੇ ਆਏ ਹੋਏ ਜਥੇ ਸਿੱਖ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਣਗੇ। ਇਸ ਮੌਕੇ 'ਤੇ ਗਤਕੇ ਵਾਲੇ ਸਿੰਘਾਂ ਵੱਲੋਂ ਗਤਕਾ ਕਲਾ ਦੇ ਜੌਹਰ ਦਿਖਾਏ ਜਾਣਗੇ। ਹਜ਼ਾਰਾਂ ਸਿੱਖ ਸੰਗਤਾਂ ਦੇ ਨਾਲ-ਨਾਲ ਕਮੂਨੇ ਦੀ ਆਸੀਓ ਦੇ ਕਈ ਉੱਚ ਅਧਿਕਾਰੀ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨਗੇ।

ਇਹ ਵੀ ਪੜ੍ਹੋ: Miss Universe: 81 ਸਾਲਾ ਬੇਬੇ ਨੇ ਕੀਤੀ ਰੈਂਪ ਵਾਕ, ਜਿੱਤਿਆ ਇਹ ਖ਼ਿਤਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News