ਸਿੱਖ ਰਾਈਡਰਜ ਵੱਲੋਂ ਟੈਕਸਾਸ ਵਿਖੇ ਅੱਠਵੀ ਸਲਾਨਾ ''ਬਾਈਕ ਰੈਲੀ'' ਯਾਦਗਾਰੀ ਹੋ ਨਿਬੜੀ (ਤਸਵੀਰਾਂ)

Tuesday, May 10, 2022 - 11:35 AM (IST)

ਸਿੱਖ ਰਾਈਡਰਜ ਵੱਲੋਂ ਟੈਕਸਾਸ ਵਿਖੇ ਅੱਠਵੀ ਸਲਾਨਾ ''ਬਾਈਕ ਰੈਲੀ'' ਯਾਦਗਾਰੀ ਹੋ ਨਿਬੜੀ (ਤਸਵੀਰਾਂ)

ਡੈਲਸ/ਟੈਕਸਾਸ (ਨੀਟਾ ਮਾਛੀਕੇ)- ਸਿੱਖ ਰਾਈਡਰਜ ਆਫ਼ ਅਮਰੀਕਾ ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿੱਚ ਵਿਸਕਾਨਸਿਨ ਗੁਰੂਘਰ ਵਿੱਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ। ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ ਵੱਲੋਂ ਅਮਰੀਕਨ ਲੋਕਾਂ ਦੇ ਵੱਖੋ ਵੱਖ ਸਮਾਗਮਾ ਵਿੱਚ ਪਹੁੰਚਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।

PunjabKesari

PunjabKesari

ਇਸੇ ਕੜੀ ਤਹਿਤ ਲੰਘੇ ਹਫਤੇ ਬਿੱਡਫੋਰਡ ਟੈਕਸਾਸ ਵਿਖੇ ਸਿੱਖ ਰਾਈਡਰਜ ਆਫ਼ ਅਮਰੀਕਾ ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਅੱਠਵੀਂ ਸਲਾਨਾ ਮੋਟਰ-ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ। ਇਹ ਬਾਈਕ ਰੈਲੀ ਸਾਈਕਲ ਗੇਅਰ ਡੀਲਰਸ਼ਿੱਪ ਬਿੱਡਫਰਡ ਤੋਂ ਪੰਜਾਬੀ ਵਿੱਚ ਅਰਦਾਸ ਤੇ ਗੋਰਿਆਂ ਵੱਲੋਂ ਪਰੇਅਰ ਕਰਕੇ ਸੁਰੂ ਕੀਤੀ  ਗਈ ‘ਤੇ ਤੀਹ ਮੀਲਾਂ ਦਾ ਸਫਰ ਤੈਅ ਕਰਕੇ ਸਟੋਰਕਸ ਪਲੇਸ ਡੈਲਸ ਵਿੱਖੇ ਸਮਾਪਤ ਹੋਈ। ਇਸ ਰੈਲੀ ਨੂੰ ਫਰੀਵੇਅ ਬੰਦ ਕਰਕੇ ਅਰਵਿੰਗ ਪੁਲਿਸ ਦੁਆਰਾ ਐਸਕੋਰਟ ਕਰਕੇ ਬਿੱਡਫਰਡ ਤੋਂ ਡੈਲਸ ਲਿਜਾਇਆ  ਗਿਆ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਸ਼ਹਿਰ ਗ੍ਰਿਫਿਥ ਵਿਖੇ 24ਵਾਂ ਸ਼ਹੀਦੀ ਖੇਡ ਮੇਲਾ 11 ਅਤੇ 12 ਜੂਨ ਨੂੰ

ਇਸ ਰੈਲੀ ਵਿੱਚ 250 ਤੋਂ ਵੱਧ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ। ਸੈਂਕੜਿਆ ਦੇ ਹਿਸਾਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਰੈਲੀ ਦੌਰਾਂਨ ਲੋਕਲ ਚੈਰਟੀਆਂ ਲਈ 12000 ਡਾਲਰ ਦਾ ਫੰਡ ਵੀ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ 'ਤੇ ਲੱਗੇ ਸਿੱਖ ਰਾਈਡਰਜ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ।ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਬਾਰੇ  ਜਾਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ ਦੇ ਇਸ ਉਪਰਾਲੇ ਦੀ ਉਹਨਾਂ ਭਰਪੂਰ ਸ਼ਲਾਘਾ ਕੀਤੀ।


author

Vandana

Content Editor

Related News