UNGA 'ਚ ਪਾਕਿਸਤਾਨੀ PM ਸ਼ਹਿਬਾਜ਼ ਸ਼ਰੀਫ਼ ਨੇ ਅੱਤਵਾਦ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Tuesday, Sep 22, 2026 - 10:12 PM (IST)

UNGA 'ਚ ਪਾਕਿਸਤਾਨੀ PM ਸ਼ਹਿਬਾਜ਼ ਸ਼ਰੀਫ਼ ਨੇ ਅੱਤਵਾਦ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਨਿਊਯਾਰਕ : ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 81ਵੇਂ ਸੈਸ਼ਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੱਲੋਂ ਅਮਰੀਕਾ ਅਤੇ ਬ੍ਰਿਟੇਨ ਨੂੰ ਦਿੱਤੀ ਗਈ ਚਿਤਾਵਨੀ ਵਾਲਾ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ। 

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਟਵਿਟਰ) 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਪੋਸਟ ਅਨੁਸਾਰ, ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਬੋਲਦਿਆਂ ਦਾਅਵਾ ਕੀਤਾ, "ਜੇਕਰ ਅਸੀਂ ਆਪਣੇ ਅੱਤਵਾਦੀਆਂ ਨੂੰ ਕੰਟਰੋਲ ਨਾ ਕੀਤਾ ਹੁੰਦਾ, ਤਾਂ ਉਹ ਨਿਊਯਾਰਕ ਜਾਂ ਲੰਡਨ ਦੀਆਂ ਸੜਕਾਂ 'ਤੇ ਘੁੰਮ ਰਹੇ ਹੁੰਦੇ"।

ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਦਾ ਸਿਹਰਾ ਇੱਕ ਵਾਰ ਫਿਰ ਆਪਣੇ ਸਿਰ ਲਿਆ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੂੰ ਇੱਕ "ਬਹੱਤਰੀਨ ਇਨਸਾਨ" ਕਰਾਰ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਰਾਜਨਾਇਕ ਦਖਲਅੰਦਾਜ਼ੀ ਅਤੇ ਟੈਰਿਫ ਦੀਆਂ ਧਮਕੀਆਂ ਨੇ ਦੋਵਾਂ ਪਰਮਾਣੂ-ਸ਼ਕਤੀ ਸੰਪੰਨ ਗੁਆਂਢੀ ਦੇਸ਼ਾਂ ਵਿਚਾਲੇ ਵੱਡੇ ਸੈਨਿਕ ਤਣਾਅ ਨੂੰ ਟਾਲਣ ਵਿੱਚ ਮਦਦ ਕੀਤੀ। ਉਹਨਾਂ ਅਨੁਸਾਰ, ਪਹਿਲਗਾਮ ਅੱਤਵਾਦੀ ਹਮਲੇ (ਜਿਸ ਵਿੱਚ 26 ਜਾਨਾਂ ਗਈਆਂ ਸਨ) ਦੇ ਜਵਾਬ ਵਿੱਚ ਭਾਰਤ ਵੱਲੋਂ ਚਲਾਏ ਗਏ 'ਓਪਰੇਸ਼ਨ ਸਿੰਦੂਰ' ਤੋਂ ਬਾਅਦ ਅਮਰੀਕਾ ਨੇ ਸ਼ਾਂਤੀ ਕਾਇਮ ਕਰਨ ਵਿੱਚ ਭੂਮਿਕਾ ਨਿਭਾਈ। ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਉਹਨਾਂ ਨੂੰ ਭਾਰਤ ਨਾਲ ਜੰਗ ਰੋਕ ਕੇ 3 ਕਰੋੜ (30 million) ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਕ੍ਰੈਡਿਟ ਦਿੱਤਾ ਹੈ।
 


author

Inder Prajapati

Content Editor

Related News