ਵੱਡੀ ਖ਼ਬਰ: ਪਾਕਿ ਪੰਜਾਬ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਦਿੱਤੀ ਮਨਜ਼ੂਰੀ
Wednesday, Jun 26, 2024 - 07:17 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਮੰਗਲਵਾਰ ਨੂੰ ਸਿੱਖ ਮੈਰਿਜ ਐਕਟ 2024 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਭਾਈਚਾਰੇ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜੋੜੇ ਆਪਣੇ ਵਿਆਹ ਅਤੇ ਤਲਾਕ ਨੂੰ ਰਜਿਸਟਰ ਕਰ ਸਕਣਗੇ। ਸੂਬਾਈ ਕੈਬਨਿਟ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪੰਜਾਬ ਸਿੱਖ ਆਨੰਦ ਕਾਰਜ ਮੈਰਿਜ ਰਜਿਸਟਰਾਰ ਅਤੇ ਮੈਰਿਜ ਰੂਲਜ਼ 2024 ਨੂੰ ਪ੍ਰਵਾਨਗੀ ਦਿੱਤੀ।
ਇਹ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ
ਅੱਜ ਇਤਿਹਾਸਕ ਦਿਨ ਹੈ: ਰਮੇਸ਼ ਸਿੰਘ ਅਰੋੜਾ
ਪੰਜਾਬ ਦੇ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਪਹਿਲੇ ਸਿੱਖ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਇਸ ਨੂੰ ਸਿੱਖਾਂ ਲਈ ਇਤਿਹਾਸਕ ਦਿਨ ਦੱਸਿਆ ਹੈ। ਉਨ੍ਹਾਂ ਕਿਹਾ, 'ਅੱਜ ਪੰਜਾਬ ਦੁਨੀਆ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਪੰਜਾਬ ਸਿੱਖ ਮੈਰਿਜ ਐਕਟ ਲਾਗੂ ਕੀਤਾ ਗਿਆ ਹੈ।' ਉਨ੍ਹਾਂ ਅੱਗੇ ਕਿਹਾ ਕਿ ਦੂਜੇ ਸੂਬਿਆਂ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਵੀ ਆਪਣੇ ਵਿਆਹ ਰਜਿਸਟਰ ਕਰਵਾਉਣ ਲਈ ਪੰਜਾਬ ਸੂਬੇ 'ਚ ਆ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹਿੰਦੂ ਮੈਰਿਜ ਐਕਟ ਨੂੰ ਵੀ ਕੈਬਨਿਟ ਅੱਗੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਮੌਤ ਦੀ Toy Train: ਪੋਤੇ ਦੀ ਲਾਸ਼ ਵੇਖ ਬੋਲੀ ਦਾਦੀ, 16 ਜੂਨ ਨੂੰ ਮਨਾਇਆ ਸੀ ਤੇਰਾ ਜਨਮਦਿਨ, ਘੁੰਮਣ ਨਾ ਜਾਂਦਾ ਤਾਂ...
'ਸਕੂਲਾਂ ਦੇ ਪਾਠਕ੍ਰਮ 'ਚ ਵੀ ਹੋਵੇਗਾ ਬਦਲਾਅ'
ਰਮੇਸ਼ ਸਿੰਘ ਅਰੋੜਾ ਅਨੁਸਾਰ ਸਿੱਖ ਮੈਰਿਜ ਐਕਟ ਦੀ ਪ੍ਰਵਾਨਗੀ ਸਾਲ 2017 ਤੋਂ ਉਡੀਕੀ ਜਾ ਰਹੀ ਸੀ। ਪੰਜਾਬ ਸੂਬੇ ਦੀ ਸਰਕਾਰ ਸਕੂਲੀ ਪਾਠਕ੍ਰਮ ਵਿੱਚੋਂ ਨਫ਼ਰਤ ਨਾਲ ਸਬੰਧਤ ਪਾਠਕ੍ਰਮਾਂ ਨੂੰ ਹਟਾਏਗੀ ਅਤੇ ਉਨ੍ਹਾਂ ਦੀ ਥਾਂ 'ਤੇ ਸ਼ਾਂਤੀ ਕਾਇਮ ਕਰਨ ਲਈ ਪਾਠਕ੍ਰਮ ਸ਼ਾਮਲ ਕੀਤਾ ਜਾਵੇਗਾ 18 ਸਾਲ ਜਾਂ ਵੱਧ ਹੋਵੇ। ਜੇਕਰ ਵਿਆਹ ਵਿੱਚ ਕੋਈ ਅੜਚਨ ਆਉਂਦੀ ਹੈ ਤਾਂ ਉਸ ਨੂੰ ਪੰਜ ਮੈਂਬਰੀ ਸੰਗਤ ਵੱਲੋਂ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਨਹਿਰ 'ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।