ਸਿੱਖ ਹਾਕੀ ਖਿਡਾਰੀ ਨੇ ਕੈਨੇਡਾ ''ਚ ਚਮਕਾਇਆ ਸਿੱਖਾਂ ਦਾ ਨਾਂ

Thursday, Mar 22, 2018 - 05:08 PM (IST)

ਸਿੱਖ ਹਾਕੀ ਖਿਡਾਰੀ ਨੇ ਕੈਨੇਡਾ ''ਚ ਚਮਕਾਇਆ ਸਿੱਖਾਂ ਦਾ ਨਾਂ

ਬਰੈਂਪਟਨ, (ਬਿਊਰੋ)— ਕੈਨੇਡਾ ਨੇ ਯੁਵਾ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਕੈਨੇਡਾ ਦੀ ਟੀਮ ਨੇ 2018 ਯੂਥ ਪੈਨ ਅਮਰੀਕਨ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਮਗਾ ਜਿੱਤਿਆ ਹੈ। ਕੈਨੇਡਾ ਦੀ ਟੀਮ ਨੇ 6-0 ਨਾਲ ਦੱਖਣੀ ਅਮਰੀਕਾ ਦੇ ਦੇਸ਼ ਪੈਰਾਗੁਏ 'ਤੇ ਜਿੱਤ ਦੇ ਨਾਲ ਕਾਂਸੇ ਦਾ ਤਮਗਾ ਜਿੱਤਿਆ ਹੈ।
ਟੀਮ 'ਚ ਇਕ ਭਾਰਤੀ ਮੂਲ ਦਾ ਖਿਡਾਰੀ ਗੰਗਾ ਸਿੰਘ ਵੀ ਸ਼ਾਮਲ ਸੀ। ਉਸ ਨੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਟੀਮ ਜਿੱਤ ਦਰਜ ਕਰਨ 'ਚ ਸਫਲ ਰਹੀ ਹੈ। ਗੰਗਾ ਸਿੰਘ ਦਾ ਜਨਮ ਭਾਰਤ 'ਚ ਹੋਇਆ ਅਤੇ ਕੈਨੇਡਾ ਜਾਣ ਤੋਂ ਪਹਿਲਾਂ ਉਹ ਭਾਰਤ 'ਚ ਹਾਕੀ ਖੇਡਦੇ ਸਨ। ਇਕ ਵਾਰ ਜਦੋਂ ਉਹ ਕੈਨੇਡਾ ਚਲੇ ਗਏ ਤਾਂ ਉੱਥੇ ਬਰੈਂਪਟਨ ਟੀਮ ਵੱਲੋਂ ਖੇਡਣ ਲੱਗੇ ਸਨ। ਗੰਗਾ ਸਿੰਘ ਦੇ ਦਾਦਾ ਜੀ ਵੀ ਹਾਕੀ ਖੇਡਦੇ ਸਨ। 

 


Related News