ਕੋਰੋਨਾ ਵਾਇਰਸ ਕਾਰਣ ਸਿੱਖ ਖੇਡਾਂ ਅਣਮਿੱਥੇ ਸਮੇਂ ਲਈ ਹੋਈਆਂ ਰੱਦ

03/13/2020 11:55:30 PM

ਬ੍ਰਿਸਬੇਨ (ਸਤਵਿੰਦਰ ਟੀਨੂੰ)-ਵਿਸ਼ਵ ਭਰ 'ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਨੇ ਹਰ ਖਿੱਤੇ ਨੂੰ ਪ੍ਰਭਾਵਿਤ ਕੀਤਾ ਹੈ। ਕੋਰੋਨਾ ਵਾਇਰਸ ਕਾਰਣ ਖਤਰੇ ਨੂੰ ਭਾਂਪਦਿਆਂ ਕਮੇਟੀ ਨੇ ਸਿੱਖ ਖੇਡਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਹੈ। ਮੀਡੀਆ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਮਨਜੀਤ ਬੋਪਾਰਾਏ ਨੇ ਕਿਹਾ ਕਮੇਟੀ ਨੇ ਇਹ ਫੈਸਲਾ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰ ਸਾਲ ਸਿੱਖ ਖੇਡਾਂ ਈਸਟਰ ਦੀਆਂ ਛੁੱਟੀਆਂ ਵਿੱਚ ਬਹੁਤ ਹੀ ਉਤਸ਼ਾਹ ਨਾਲ ਕਰਵਾਈਆਂ ਜਾਂਦੀਆਂ ਸਨ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਕਮੇਟੀ ਨੇ ਸਾਊਥ ਆਸਟ੍ਰੇਲੀਆ ਦੇ ਸਿਹਤ ਵਿਭਾਗ, ਯੂਨੀਵਰਸਿਟੀ ਪਰਥ ਅਤੇ ਫੈਡਰਲ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਜਲਦੀ ਹੀ ਖੇਡਾਂ ਨੂੰ ਮੁੜ ਕਰਵਾਉਣ ਲਈ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਿਆ ਜਾਵੇਗਾ।


Sunny Mehra

Content Editor

Related News