ਵਿਸ਼ਵ ਯੁੱਧ ’ਚ ਲੜੇ ਭਾਰਤੀਆਂ ਦੇ ਸਨਮਾਨ ’ਚ ਬਣ ਰਹੀ ਯਾਦਗਾਰ ’ਚ ਲੱਗੇਗੀ ਸਿੱਖ ਪਾਇਲਟ ਦੀ ਮੂਰਤੀ

03/08/2021 9:34:06 AM

ਲੰਡਨ (ਭਾਸ਼ਾ)- ਇੰਗਲੈਂਡ ਦੇ ਸ਼ਹਿਰ ਸਾਊਥੰਪਟਨ ’ਚ ਵਿਸ਼ਵ ਯੁੱਧਾਂ ’ਚ ਲੜੇ ਸਾਰੇ ਭਾਰਤੀਆਂ ਦੀ ਯਾਦ ਵਿਚ ਬਣਾਈ ਜਾ ਰਹੀ ਨਵੀਂ ਯਾਦਗਾਰ ਵਿਚ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਲੜਾਕੂ ਜਹਾਜ਼ ਦੇ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਦੀ ਲਾਈ ਜਾਣ ਵਾਲੀ ਮੂਰਤੀ ਦੇ ਡਿਜ਼ਾਇਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਯਾਦਗਾਰ ਬ੍ਰਿਟਿਸ਼ ਮੂਰਤੀਕਾਰ ਲਿਊਕ ਪੇਰੀ ਤਿਆਰ ਕਰਨਗੇ, ਜੋ ‘ਲਾਇਨਜ਼ ਆਫ ਦਿ ਗ੍ਰੇਟ ਵਾਰ’ ਵਰਗੀਆਂ ਹੋਰ ਯਾਦਗਾਰਾਂ ਨਾਲ ਵੀ ਜੁਡ਼ੇ ਰਹੇ ਹਨ।

ਮਲਿਕ ਪਹਿਲੀ ਵਾਰ 1908 ਵਿਚ 14 ਸਾਲ ਦੀ ਉਮਰ ਵਿਚ ਆਕਸਫੋਰਡ ਯੂਨੀਵਰਸਿਟੀ ਦੇ ਬੈਲਿਓਲ ਕਾਲਜ ਪੁੱਜੇ ਸਨ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਰਾਇਲ ਫਲਾਇੰਗ ਕੋਰ ਦੇ ਮੈਂਬਰ ਬਣੇ ਸਨ। ਉਹ ਪਹਿਲੇ ਭਾਰਤੀ ਪਗਡ਼ੀਧਾਰੀ ਪਾਇਲਟ ਸਨ, ਜੋ ‘ਫਲਾਇੰਗ ਸਿੱਖ’ ਵਜੋਂ ਪ੍ਰਸਿੱਧ ਹੋਏ। ਮਲਿਕ ਨੇ ਸਸੈਕਸ ਲਈ ਕ੍ਰਿਕਟ ਵੀ ਖੇਡੀ ਅਤੇ ਭਾਰਤੀ ਸਿਵਲ ਸੇਵਾ ਵਿਚ ਲੰਬੇ ਅਤੇ ਵਿਸ਼ੇਸ਼ ਕਰੀਅਰ ਤੋਂ ਬਾਅਦ ਫਰਾਂਸ ਵਿਚ ਭਾਰਤੀ ਰਾਜਦੂਤ ਵੀ ਰਹੇ।

 


cherry

Content Editor

Related News