ਸਿੱਖ ਭਾਈਚਾਰੇ ਨੇ ਇੰਟਰਫੇਥ ਸਮਾਗਮ ‘ਚ ਕੀਤੀ ਸ਼ਮੂਲੀਅਤ

Wednesday, Jul 31, 2024 - 01:26 PM (IST)

ਸਿੱਖ ਭਾਈਚਾਰੇ ਨੇ ਇੰਟਰਫੇਥ ਸਮਾਗਮ ‘ਚ ਕੀਤੀ ਸ਼ਮੂਲੀਅਤ

ਨਿਊਯਾਰਕ (ਰਾਜ  ਗੋਗਨਾ)- ੳਹਾਇੳ ਸੂਬੇ ਦੇ ਗੁਰੂ ਨਾਨਕ ਸੋਸਾਇਟੀ ਆਫ਼ ਗ੍ਰੇਟਰ ਸਿਨਸਿਨੈਟੀ ਅਤੇ ਡੇਟਨ ਤੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਹਾਲ ਹੀ ਵਿੱਚ ਸਿਨਸਿਨੈਟੀ, ਓਹਾਇਓ ਵਿੱਚ “ਦਿ ਐਪੀਸਕੋਪਲ ਚਰਚ ਆਫ਼ ਦਿ ਰੀਡੀਮਰ” ਵਿਖੇ ਆਯੋਜਿਤ "ਇੰਟਰਫੇਥ ਕੰਨਵਰਸੇਸ਼ਨ ਐਂਡ ਕੁਜ਼ੀਨ" ਨਾਂ ਦੇ ਸਮਾਗਮ ਵਿੱਚ ਹਿੱਸਾ ਲਿਆ। ਇਸ ਇਕੱਠ ਦਾ ਮੰਤਵ ਵੱਖ-ਵੱਖ ਧਾਰਮਿਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਖਾਣੇ ‘ਤੇ ਇਕੱਠੇ ਕਰਕੇ ਆਪਸ ‘ਚ ਆਪਣੇ ਧਰਮ ਬਾਰੇ ਜਾਣਕਾਰੀ ਸਾਂਝੀ ਕਰਨਾ ਸੀ। ਇਸ ਸਮਾਗਮ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਜਿਉਜ਼ ਕਮਿਊਨਿਟੀ ਕੌਂਸਲ, ਹਿੰਦੂ ਟੈੰਪਲ ਆਫ ਗ੍ਰੇਟਰ ਸਿਨਸਿਨੈਟੀ, ਇਸਲਾਮੀਕ ਸੈਂਟਰ ਆਫ ਗ੍ਰੇਟਰ ਸਿਨਸਿਨਾਟੀ, ਬਹਾਈ ਅਤੇ ਹੋਰ ਧਰਮਾਂ ਦੇ ਮੈਂਬਰ ਸ਼ਾਮਲ ਸਨ।

PunjabKesari

PunjabKesari

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਕਮਿਊਨਿਟੀ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਜਿਵੇਂ ਕਿ ਸੇਵਾ, ਕਿਰਤ ਕਰੋ, ਨਾਮ ਜਪੋ ਦੀ ਮਹੱਤਤਾ ਬਾਰੇ ਦੱਸਿਆ। ਗੁਮਟਾਲਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਮੈਂਬਰਾਂ ਨੂੰ ਖਾਣੇ ਦੇ ਟੇਬਲਾਂ 'ਤੇ ਇਕੱਠੇ ਬਿਠਾਇਆ ਗਿਆ ਸੀ ਤਾਂ ਜੋ ਉਹ ਇੱਕ-ਦੂਜੇ ਨਾਲ ਆਪਣੇ ਧਰਮ ਅਤੇ ਸਭਿਆਚਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਣ। ਉਨ੍ਹਾਂ ਕਿਹਾ, "ਇਹ ਦੇਖਣਾ ਬਹੁਤ ਉਤਸ਼ਾਹਜਨਕ ਹੈ ਕਿ ਹਰ ਉਮਰ ਦੇ ਲੋਕ ਇਸ ਸਮਾਗਮ ਦਾ ਹਿੱਸਾ ਹਨ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚਕਾਰ ਏਕਤਾ ਬਣਾਉਣ ਅਤੇ ਕਾਇਮ ਰੱਖਣ ਲਈ ਅਜਿਹੇ ਸਮਾਗਮ ਬਹੁਤ ਮਹੱਤਤਾ ਰੱਖਦੇ ਹਨ। ਹਾਈ ਸਕੂਲ ਅਤੇ ਕਾਲਜ ‘ਚ ਪੜ੍ਹ ਰਹੇ ਸਿੱਖ ਨੌਜਵਾਨ ਕੀਰਤ ਸਿੰਘ, ਜਪਨੀਤ ਸਿੰਘ, ਮਾਨਿਤ ਸਿੰਘ, ਅਤੇ ਮਿਹਰ ਕੌਰ ਨੇ ਵੀ ਹੋਰ ਧਰਮਾਂ ਦੇ ਮੈਂਬਰਾਂ ਨਾਲ ਸਰਗਰਮੀ ਨਾਲ ਸ਼ਮੂਲੀਅਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ ਵੱਲੋਂ ਕਰਵਾਈ ਚੌਥੀ ਪੰਜਾਬੀ ਕਾਨਫਰੰਸ 2024 ਸਫਲਤਾ ਪੂਰਵਕ ਸੰਪੰਨ

10ਵੀਂ ਜਮਾਤ ਦੀ ਵਿਦਿਆਰਥਣ ਮਿਹਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖਾਣੇ ਦੇ ਟੇਬਲ 'ਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ‘ਚ ਸੇਵਾ ਅਤੇ ਲੰਗਰ ਦੀ ਮਹੱਤਤਾ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਅਤੇ ਉਨ੍ਹਾਂ ਨੇ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵੀ ਬਾਕੀ ਧਰਮਾਂ ਦੇ ਲੋਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਬੋਲਦਿਆਂ ਅਸੀਸ ਕੌਰ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਧਰਪ ਤੇ ਹੋਰ ਪਰੰਪਰਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ।ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਡਾ: ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਹਰਵਿੰਦਰ ਸਿੰਘ ਅਤੇ ਰਸਪ੍ਰੀਤ ਕੌਰ ਵੀ ਸ਼ਾਮਲ ਸਨ। ਇਨ੍ਹਾਂ ਸਾਰੇ ਮਹਿਮਾਨਾਂ ਨੇ ਚਰਚ ਵੀ ਦੇਖਿਆ ਜਿੱਥੇ ਉਨ੍ਹਾਂ ਨੂੰ ਰੇਵ. ਮੈਲਾਨੀ ਸਲੇਨ ਨੇ ਸਿਨਸਿਨੈਟੀ ਸਥਿਤ ਇਸ ਚਰਚ ਦੇ ਇਤਿਹਾਸ, ਹਫਤਾਵਾਰੀ ਪ੍ਰੋਗਰਾਮਾਂ ‘ਚ ਬਾਈਬਲ ਤੋਂ ਦਿੱਤੇ ਜਾਂਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਇਸ ਗਿਆਨ ਭਰਪੂਰ ਵਿਚਾਰ-ਵਟਾਂਦਰੇ ਤੋਂ ਇਲਾਵਾ ਮੈਂਬਰਾਂ ਨੇ ਉੱਥੇ ਮੌਜੂਦ ਵਿਭਿੰਨ ਸਭਿਆਚਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਕਈ ਮੁਲਕਾਂ ਦੇ ਕਈ ਤਰ੍ਹਾਂ ਦੇ ਪਕਵਾਨਾਂ ਦਾ ਵੀ ਆਨੰਦ ਮਾਣਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News