ਲੈਸਟਰ ਵਿਖੇ ਸਿੱਖ ਭਾਈਚਾਰੇ ਵੱਲੋਂ ਭਾਰਤੀ ਹਾਈ ਕਮਿਸ਼ਨਰ ਦਾ ਵਿਸ਼ੇਸ਼ ਸਨਮਾਨ

Friday, Jun 30, 2017 - 03:52 AM (IST)

ਲੰਡਨ (ਰਾਜਵੀਰ ਸਮਰਾ)— ਲੈਸਟਰ ਦੇ ਵਿਕਟੋਰੀਆ ਪਾਰਕ 'ਚ ਹੋਏ ਇਕ ਵਿਸ਼ੇਸ਼ ਸਮਾਗਮ 'ਚ ਪੁੱਜੇ ਲੰਡਨ ਦੇ ਇੰਡੀਅਨ ਹਾਈ ਕਮਿਸ਼ਨ ਸ਼੍ਰੀ ਵਾਈ. ਕੇ. ਸਿਨਹਾ ਦਾ ਲੈਸਟਰ ਦੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਅਤੇ ਕਾਰੋਬਾਰੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਵੱਖ-ਵੱਖ ਕਮਿਊਨਿਟੀਆਂ ਦੇ ਆਗੂਆਂ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ 'ਤੇ ਬੋਲਦਿਆਂ ਜਿਥੇ ਇੰਡੀਅਨ ਹਾਈ ਕਮਿਸ਼ਨਰ ਸ਼੍ਰੀ ਵਾਈ. ਕੇ. ਸਿਨਹਾ ਨੇ ਭਾਰਤੀਆਂ ਵੱਲੋਂ ਵਿਦੇਸ਼ਾਂ 'ਚ ਸਖਤ ਮਿਹਨਤ ਕਰਕੇ ਕੀਤੀਆਂ ਗਈਆਂ ਵੱਡੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਉੱਥੇ ਸਿੱਖਾਂ ਵੱਲੋਂ ਰਲ-ਮਿਲ ਕੇ ਗੁਰੂ ਘਰਾਂ 'ਚ ਮਨਾਏ ਜਾਂਦੇ ਧਾਰਮਿਕ ਦਿਹਾੜਿਆਂ ਦੀ ਵੀ ਪ੍ਰਸੰਸਾ ਕੀਤੀ।


Related News