ਸ਼੍ਰੀ ਰਾਮਨੌਮੀ ਕਮੇਟੀ ਵੱਲੋਂ ਸਨਮਾਨ ਸ਼ਲਾਘਾਯੋਗ : ਜਿੰਦਲ

Saturday, Oct 05, 2024 - 03:56 PM (IST)

ਲੁਧਿਆਣਾ (ਮੁੱਲਾਂਪੁਰੀ)- ਭਗਵਾਨ ਸ਼੍ਰੀ ਰਾਮ ਜੀ ਮਰਿਆਦਾ ਪੁਰਸ਼ੋਤਮ ਉਤਸਵ ਕਮੇਟੀ ਜਲੰਧਰ ਵੱਲੋਂ ਸਾਡੀ ਰਾਮ ਲੀਲਾ ਦੁਸਹਿਰਾ ਕਮੇਟੀ ਸੁਧਾਰ ਨੂੰ ਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਸਨਮਾਨ ਦੇਣਾ ਸਾਡੀ ਕਮੇਟੀ ਲਈ ਮਾਣ ਵਾਲੀ ਗੱਲ ਹੈ। ਇਹ ਸ਼ਬਦ ਲਾਗਲੇ ਕਸਬੇ ਦੀ ਸ਼੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਦੇ ਸਾਬਕਾ ਪ੍ਰਧਾਨ ਸੁਭਾਸ਼ ਜਿੰਦਲ ਨੇ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਉਨ੍ਹਾਂ ਕਿਹਾ ਕਿ ਲੰਘੇ ਕੱਲ ਸ਼੍ਰੀ ਚੋਪੜਾ ਜੀ ਨੇ ਉਨ੍ਹਾਂ ਦੀ ਟੀਮ ਨੂੰ ਆਸ਼ੀਰਵਾਦ ਤੇ ਸਨਮਾਨ ਦਿੱਤਾ। ਉਸ ਨਾਲ ਉਨ੍ਹਾਂ ਦੇ ਹੌਸਲੇ ਹੋਰ ਵਧ ਗਏ ਹਨ। ਅੱਜ ਉਨ੍ਹਾਂ ਨਾਲ ਚੇਅਰਮੈਨ ਜੱਗੀ ਅਰੋੜਾ, ਪਲਵਿੰਦਰ ਸਿੰਘ ਸੰਘੇੜਾ, ਪ੍ਰਧਾਨ ਸ਼੍ਰੀ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰ 12 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News