ਓਨਟਾਰੀਓ ਦੇ ਸਿੱਖ ਬੱਚੇ ਨੇ ਕੀਤਾ ਕੈਨੇਡਾ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ
Saturday, Sep 25, 2021 - 11:02 PM (IST)
ਨਿਊਯਾਰਕ/ਓਨਟਾਰੀਓ (ਰਾਜ ਗੋਗਨਾ) : ਕੈਨੇਡਾ ਦੇ ਸੂਬਾ ਓਨਟਾਰੀਓ ਨਾਲ ਸਬੰਧਿਤ 15 ਸਾਲਾ ਸਿੱਖ ਵਿਦਿਆਰਥੀ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ। ਵਾਟਰਲੂ, ਓਨਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ ਵੱਲੋ ਵਿਕਸਤ ਕੀਤੇ ਆਈ ਕੇਅਰ ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ ਕੰਟੈਸਟ ਫੌਰ ਯੰਗ ਸਾਇੰਟਿਸਟਸ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਨੇ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ।
ਇਹ ਵੀ ਪੜ੍ਹੋ - ਅਮਰੀਕਾ ਦੇ ਕੁੱਝ ਸੂਬੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨੇ ਦੇ ਤੌਰ 'ਤੇ ਮਨਾਉਣਗੇ
ਯੂਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮੁਕਾਬਲਾ ਸਪੇਨ ਦੇ ਸਲਾਮਾਨਕਾ ਵਿੱਚ ਆਯੋਜਿਤ ਕੀਤਾ ਗਿਆ ਸੀ, ਬਹੁਤ ਸਾਰੇ ਮੁਲਕਾ ਨੇ ਆਪਣੇ ਸਰਬੋੱਤਮ ਪ੍ਰੋਜੈਕਟ ਵਿਗਿਆਨ-ਮੇਲੇ ਨੂੰ ਭੇਜੇ ਸਨ। ਇਸੇ ਹੀ ਮੁਕਾਬਲੇ ਵਿੱਚ ਕੈਨੇਡਾ ਦੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੂੰ ਜੱਜਾਂ ਦੁਆਰਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ ਅਤੇ ਹਰਦਿੱਤ ਸਿੰਘ ਦੇ ਪ੍ਰੋਜੈਕਟ ਨੇ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ ਹੈ। ਹਰਦਿੱਤ ਸਿੰਘ ਦੁਆਰਾ ਸਪੈਕੂਲਰ ਨਾਮ ਹੇਠ ਬਣਾਇਆ ਗਿਆ ਇਹ ਅੱਖਾਂ ਦੀ ਦੇਖਭਾਲ ਵਾਲਾ ਪ੍ਰੋਜੈਕਟ ਅੱਖਾਂ ਦੇ ਇਲਾਜ ਨੂੰ ਸਸਤਾ ਅਤੇ ਵਧੇਰੇ ਪਹੁੰਚ ਯੋਗ ਬਣਾਉਣ ਵਿੱਚ ਸਹਾਇਤਾ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।