ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼
Saturday, Jan 23, 2021 - 02:13 PM (IST)
ਪੇਸ਼ਾਵਰ : ਪਾਕਿਸਤਾਨ ਦੇ ਪਹਿਲੇ ਸਿੱਖ ਟੈਲੀਵਿਜ਼ਨ ਐਂਕਰ ਹਰਮੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਹਰਮੀਤ ਆਪਣੇ ਛੋਟੇ ਭਰਾ ਪਰਵਿੰਦਰ ਸਿੰਘ ਦੇ ਕਾਤਲਾਂ ਤੋਂ ਕਥਿਤ ਤੌਰ ’ਤੇ ਧਮਕੀ ਮਿਲਣ ਦੇ ਬਾਅਦ ਦੇਸ਼ ਛੱਡਣ ’ਤੇ ਵਿਚਾਰ ਕਰ ਰਹੇ ਹਨ। ਪਰਵਿੰਦਰ ਸਿੰਘ ਦਾ ਕਤਲ ਪਿਛਲੇ ਸਾਲ ਜਨਵਰੀ ਕੀਤਾ ਗਿਆ ਸੀ।
ਖ਼ਬਰਾਂ ਮੁਤਾਬਕ ਹਰਮੀਤ ਸਿੰਘ ਨੂੰ ਜੇਲ੍ਹ ’ਚੋਂ ਉਨ੍ਹਾਂ ਦੇ ਭਰਾ ਦੇ ਕਤਲ ਦੇ ਇਕ ਦੋਸ਼ੀ ਦੇ ਧਮਕੀ ਭਰੇ ਫੋਨ ਆ ਰਹੇ ਹਨ। ਹਰਮੀਤ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਬੰਦ ਉਸ ਦੇ ਭਰਾ ਦੇ ਕਤਲ ਦਾ ਦੋਸ਼ੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ, ਜਦੋਂਕਿ ਪੁਲਸ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਹੈ। ਅਜਿਹੇ ਵਿਚ ਉਨ੍ਹਾਂ ਕੋਲ ਪਾਕਿਸਤਾਨ ਛੱਡਣ ਤੋਂ ਇਲਾਵਾ ਹੋਰ ਕੋਈ ਦੂਜਾ ਬਦਲ ਨਹੀਂ ਹੈ। ਭਾਰਤ ਆਉਣ ਦੇ ਸਵਾਲ ਦੇ ਜਵਾਬ ਵਿਚ ਹਰਮੀਤ ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਵੀ ਜਾ ਸਕਦੇ ਹਨ। ਹਰਮੀਤ ਦਾ ਦੋਸ਼ ਹੈ ਕਿ ਉਸ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਉਸ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ, ਸਿਰਾਜ ਨੇ ਘਰ ਦੇ ਬਾਹਰ ਲਿਆ ਖੜ੍ਹੀ ਕੀਤੀ BMW ਕਾਰ
ਕੀ ਹੈ ਮਾਮਲਾ?
ਪਿਛਲੇ ਸਾਲ ਜਨਵਰੀ 2020 ਵਿਚ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਖ਼ੈਬਰ ਏਜੰਸੀ ਦੀ ਚੌਕੀ ਚਾਮਕਿਨੀ ਪੁਲਸ ਸਟੇਸ਼ਨ ਕੋਲ ਉਸ ਦੀ ਲਾਸ਼ ਮਿਲੀ ਸੀ। ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉਨ੍ਹਾਂ ਦੇ ਭਰਾ ਦਾ ਕਤਲ ਅੱਤਵਾਦੀਆਂ ਨੇ ਕੀਤਾ ਸੀ ਪਰ ਪੁਲਸ ਜਾਂਚ ਮੁਤਾਬਕ ਪਰਵਿੰਦਰ ਦਾ ਕਤਲ ਉਸ ਦੀ ਮੰਗੇਤਰ ਪ੍ਰੇਮ ਕੁਮਾਰੀ ਦੇ ਪ੍ਰੇਮੀ ਏਜਾਜ ਅਤੇ ਇਕ ਹੋਰ ਸ਼ਖ਼ਸ ਇਬ੍ਰਾਹਿਮ ਨੇ ਮਿਲ ਕੇ ਕੀਤਾ ਸੀ।
ਇਹ ਵੀ ਪੜ੍ਹੋ: IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
ਇਸ ਕੇਸ ਵਿਚ ਪ੍ਰੇਮ ਕੁਮਾਰੀ ਅਤੇ ਏਜਾਜ ਜ਼ਮਾਨਤ ’ਤੇ ਬਾਹਰ ਹਨ, ਜਦੋਂਕਿ ਦੂਜਾ ਸ਼ਖ਼ਸ ਇਬ੍ਰਾਹਿਮ ਮਰਦਾਨ ਜੇਲ੍ਹ ਵਿਚ ਹੈ। ਹਰਮੀਤ ਸਿੰਘ ਦਾ ਦੋਸ਼ ਹੈ ਕਿ ਜੇਲ੍ਹ ਵਿਚ ਬੰਦ ਇਬ੍ਰਾਹਿਮ ਸਰਕਾਰੀ ਨੰਬਰ ਜ਼ਰੀਏ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇ ਰਿਹਾ ਹੈ। ਹਰਮੀਤ ਸਿੰਘ ਦਾ ਦੋਸ਼ ਹੈ ਕਿ ਦੋਸ਼ੀ ਸੁਲਾਹ ਕਰਣ ਲਈ ਦਬਾਅ ਬਣਾ ਰਿਹਾ ਹੈ ਪਰ ਉਹ ਲੋਕ ਸੁਲਾਹ ਦੀ ਬਜਾਏ ਨਿਆ ਚਾਹੁੰਦੇ ਹਨ।
ਇਹ ਵੀ ਪੜ੍ਹੋ: ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ’ਚ ਤਾਇਨਾਤ ਨੈਸ਼ਨਲ ਗਾਰਡ ਦੇ 100 ਤੋਂ ਵੱਧ ਜਵਾਨ ਕੋਰੋਨਾ ਪਾਜ਼ੇਟਿਵ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।