ਅਮਰੀਕਾ ਤੇ ਚੀਨ ਵਿਚਕਾਰ 250 ਅਰਬ ਡਾਲਰ ਦੇ ਵਪਾਰਕ ਸੌਦਿਆਂ ਤੇ ਕੀਤੇ ਗਏ ਦਸਤਖਤ

11/09/2017 6:08:18 PM

ਵਾਸ਼ਿੰਗਟਨ/ਬੀਜਿੰਗ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਯਾਤਰਾ ਦੌਰਾਨ ਅਮਰੀਕਾ ਅਤੇ ਚੀਨ ਨੇ 250 ਡਾਲਰ ਤੋਂ ਜ਼ਿਆਦਾ ਦੇ ਸੌਦਿਆਂ ਤੇ ਦਸਤਖਤ ਕੀਤੇ। ਇਸ ਵਿਚ 300 ਬੋਇੰਗ ਜਹਾਜ਼ਾਂ ਨਾਲ ਸੰਬੰਧਿਤ ਸਮਝੌਤਾ ਵੀ ਸ਼ਾਮਿਲ ਹੈ। 370 ਅਰਬ ਡਾਲਰ ਦੇ ਵਪਾਰ ਘਾਟੇ ਅਤੇ ਚੀਨ ਵੱਲੋਂ ਕਾਰੋਬਾਰ ਲਈ ਗਲਤ ਤਰੀਕੇ ਅਪਨਾਉਣ ਦੀਆਂ ਆਲੋਚਨਾਵਾਂ ਵਿਚ ਟਰੰਪ ਦੀ ਇਹ ਪਹਿਲੀ ਯਾਤਰਾ ਹੈ। ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਹਮਰੁਤਬਾ ਸ਼ੀ ਜਿਨਪਿੰਗ ਦੀ ਮੌਜੂਦਗੀ ਵਿਚ ਇਨ੍ਹਾਂ ਸੌਦਿਆਂ 'ਤੇ ਦਸਤਖਤ ਕੀਤੇ ਗਏ।


Related News