ਸਾਈਬੇਰੀਆ ''ਚ ਪਾਣੀ ''ਚ ਬਣੀ ਵੇਲ੍ਹ ਜੇਲ੍ਹ ਬੰਦ, 101 ਵ੍ਹੇਲਾਂ ਹੋਈਆਂ ਆਜ਼ਾਦ

Saturday, Dec 04, 2021 - 12:35 PM (IST)

ਮਾਸਕੋ (ਬਿਓਰੋ)– ਰੂਸ ਦੇ ਦੂਰ-ਦੁਰਾਡੇ ਪੂਰਬ ’ਚ ਸਾਈਬੇਰੀਆ ਦੇ ਵਲਾਡੀਵੋਸਟਕ ’ਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਪਾਣੀ ਵਿਚ ਬਣੀ ਵੇਲ੍ਹ ਜੇਲ੍ਹ ਨੂੰ ਵੀਰਵਾਰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ। ਇਸ ਜੇਲ੍ਹ ’ਚ 11 ਕਿਲਰ ਵ੍ਹੇਲ ਅਤੇ 90 ਬੇਲੂਗਾ ਵ੍ਹੇਲ ਰੱਖੀਆਂ ਗਈਆਂ ਸਨ। ਹੁਣ ਇਨ੍ਹਾਂ ਵ੍ਹੇਲਾਂ ਨੂੰ ਆਜ਼ਾਦ ਕਰ ਕੇ ਖੁਲ੍ਹੇ ਸਮੁੰਦਰ ’ਚ ਛੱਡ ਦਿੱਤਾ ਗਿਆ ਹੈ। ਵਲਾਡੀਵੋਸਟਕ ’ਚ ਵੇਲ੍ਹਾਂ ਨੂੰ ਘੱਟ ਘੇਰੇ ਵਾਲੇ ਪਾਣੀ ’ਚ ਰੱਖਿਆ ਹੋਇਆ ਸੀ, ਜੋ ਹੁਣ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਗਿਆ ਹੈ।

ਵੇਲ੍ਹਾਂ ਨੂੰ ਕੈਦ ਰੱਖਣ ਦਾ ਕਾਰਨ ਇਹ ਸੀ ਕਿ 
ਇਨ੍ਹਾਂ ਵ੍ਹੇਲਾਂ ਨੂੰ ਚੀਨ ਦੇ ਮਰੀਨ ਪਾਰਕਾਂ ’ਚ ਭੇਜਿਆ ਜਾਣਾ ਸੀ। ਇਕ ਰੂਸੀ ਬਿਜ਼ਨੈੱਸ ਮੈਨ ਨੇ ਇਕ ਕਿਲਰ ਵ੍ਹੇਲ ਦਾ ਸੌਦਾ ਲਗਭਗ 26 ਕਰੋੜ ਰੁਪਏ ਅਤੇ ਇਕ ਬੇਲੂਗਾ ਵ੍ਹੇਲ ਦਾ ਸੌਦਾ ਸਵਾ ਕਰੋੜ ’ਚ ਕੀਤਾ ਸੀ। ਇਸ ਵ੍ਹੇਲ ਜੇਲ੍ਹ ਬਾਰੇ ਖ਼ੁਲਾਸਾ ਸਾਈਬੇਰੀਆ ਦੀ ਇਕ ਵੈਬਸਾਈਟ ਨੇ ਕੀਤਾ ਸੀ। ਇਸ ਤੋਂ ਬਾਅਦ ਦੁਨੀਆ ਭਰ ’ਚ ਹਲਚਲ ਪੈਦਾ ਹੋ ਗਈ। ਇਸ ਕਰਕੇ ਰੂਸੀ ਏਜੰਸੀਆਂ ਨੇ ਇਸ ਵ੍ਹੇਲ ਜੇਲ੍ਹ ਨੂੰ ਆਪਣੇ ਕਬਜ਼ੇ ’ਚ ਲੈ ਲਿਆ।


cherry

Content Editor

Related News