ਰੂਸ : ਸਾਈਬੇਰੀਆ ਲਗਾਤਾਰ ਤੀਜੇ ਸਾਲ ਵੀ ਜੰਗਲੀ ਅੱਗ ਦੀ ਚਪੇਟ ''ਚ

Monday, Jul 19, 2021 - 03:54 PM (IST)

ਰੂਸ : ਸਾਈਬੇਰੀਆ ਲਗਾਤਾਰ ਤੀਜੇ ਸਾਲ ਵੀ ਜੰਗਲੀ ਅੱਗ ਦੀ ਚਪੇਟ ''ਚ

ਮਾਸਕੋ (ਬਿਊਰੋ): ਰੂਸ ਦੇ ਸਾਈਬੇਰੀਆ ਵਿਚ ਇਕ ਜੰਗਲ ਵਿਚ ਅੱਗ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਸ ਦੇਸ਼ ਵਿਚ ਲਗਾਤਾਰ ਤੀਜੇ ਸਾਲ ਅਸਧਾਰਨ ਤੌਰ 'ਤੇ ਉੱਚ ਤਾਪਮਾਨ ਅਤੇ ਅੱਗ ਸੁਰੱਖਿਆ ਨਿਯਮਾਂ ਨੂੰ ਅਣਡਿੱਠਾ ਕਰਨ ਕਾਰਨ ਇਹ ਅੱਗ ਲੱਗੀ। ਹਾਲ ਹੀ ਦੇ ਸਾਲਾਂ ਵਿਚ ਰੂਸੀ ਆਰਕਟਿਕ ਵਿਚ ਗਰਮੀਆਂ ਦਾ ਤਾਪਮਾਨ 100 ਡਿਗਰੀ ਤੱਕ ਵੱਧ ਗਿਆ ਹੈ, ਜਿਸ ਨਾਲ ਵੱਡੀਆਂ ਲਪਟਾਂ ਨਿਕਲ ਰਹੀਆਂ ਹਨ। ਪਿਛਲੇ ਸਾਲ, ਜੰਗਲੀ ਅੱਗ ਨੇ 1,55,399 ਵਰਗ ਕਿਲੋਮੀਟਰ ਤੋਂ ਵੱਧ ਜੰਗਲ ਅਤੇ ਟੁੰਡਰਾ ਨੂੰ ਸਾੜ ਦਿੱਤਾ ਸੀ।

ਅਜਿਹੇ ਵਿਚ ਰੂਸ ਦੇ ਯਾਕੁਤਸਕ ਸ਼ਹਿਰ, 50 ਹੋਰ ਸਾਈਬੇਰੀਆਈ ਕਸਬਿਆਂ ਅਤੇ ਬਸਤੀਆਂ ਵਿਚ ਐਤਵਾਰ (18 ਜੁਲਾਈ) ਨੂੰ ਜੰਗਲੀ ਅੱਗ ਨਾਲ ਨਿਕਲਣ ਵਾਲੇ ਭਾਰੀ ਧੂੰਏਂ ਕਾਰਨ ਸ਼ਹਿਰ ਦੇ ਹਵਾਈ ਅੱਡੇ 'ਤੇ ਸੰਚਾਲਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ। ਸਥਾਨਕ ਐਮਰਜੈਂਸੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਐਤਵਾਰ ਨੂੰ ਇਸ ਖੇਤਰ ਵਿਚ 187 ਥਾਵਾਂ 'ਤੇ ਅੱਗ ਲੱਗੀ। ਪਿਛਲੇ 24 ਘੰਟਿਆਂ ਵਿਚ ਅੱਗ ਦੀ ਚਪੇਟ ਵਿਚ ਆਉਣ ਵਾਲੇ ਕੁੱਲ ਖੇਤਰਫਲ ਵਿਚ 100,000 ਹੈਕਟੇਅਰ (ਲੱਗਭਗ 247,000 ਏਕੜ) ਦਾ ਵਾਧਾ ਹੋਇਆ। 

ਪੜ੍ਹੋ ਇਹ ਅਹਿਮ ਖਬਰ -  ਅਮਰੀਕਾ ਨੇ ਪਹਿਲੀ ਵਾਰ ਆਸਟ੍ਰੇਲੀਆ 'ਚ 'ਪ੍ਰੈਟੀਯਟ' ਮਿਜ਼ਾਈਲ ਦਾ ਕੀਤਾ ਪਰੀਖਣ

ਅੱਗ ਦੇ ਧੂੰਏਂ ਨੇ ਰਾਜਧਾਨੀ ਯਾਕੁਤਸਕ ਸਮੇਤ ਖੇਤਰ ਦੇ 51 ਕਸਬਿਆਂ, ਬਸਤੀਆਂ ਅਤੇ ਸ਼ਹਿਰਾਂ ਨੂੰ ਕਵਰ ਕਰ ਲਿਆ, ਜਿਸ ਨਾਲ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਦਰ ਅਤੇ ਬਾਹਰ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਲਈ ਮਜਬੂਰ ਹੋਣਾ ਪਿਆ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਅੱਗ ਨਾਲ ਨਜਿੱਠਣ ਵਿਚ ਮਦਦ ਲਈ ਵਾਕੂਤੀਆ ਵਿਚ ਦੋ amphibious ਜਹਾਜ਼ ਤਾਇਨਾਤ ਕੀਤੇ ਹਨ। ਜਾਣਕਾਰੀ ਮੁਤਾਬਕ 2200 ਤੋਂ ਵੱਧ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।

ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : ਪਾਕਿਸਤਾਨ 'ਚ ਭਿਆਨਕ ਸੜਕ ਹਾਦਸਾ, 30 ਲੋਕਾਂ ਦੀ ਮੌਤ ਤੇ ਕਈ ਜ਼ਖਮੀ


author

Vandana

Content Editor

Related News