ਅਮਰੀਕਾ ''ਚ ਦਿਸਿਆ 7 ਫੁੱਟ ਉੱਚਾ ਰਹੱਸਮਈ ਜੀਵ, ਤਸਵੀਰ ਵਾਇਰਲ

Monday, Aug 10, 2015 - 02:51 PM (IST)

ਅਮਰੀਕਾ ''ਚ ਦਿਸਿਆ 7 ਫੁੱਟ ਉੱਚਾ ਰਹੱਸਮਈ ਜੀਵ, ਤਸਵੀਰ ਵਾਇਰਲ

ਵਾਸ਼ਿੰਗਟਨ— ਅਮਰੀਕਾ ਦੇ ਦੱਖਣੀ ਕੈਰੋਲੀਨਾ ਸ਼ਹਿਰ ''ਚ ਇਕ ਰਹੱਸਮਈ ਜੀਵ ਦੀ ਤਸਵੀਰ ਸਾਹਮਣੇ ਆਈ ਹੈ। ਤਸਵੀਰ ''ਚ ਇਕ ਲਿਜਰਡ ਮੈਨ ਦਿਖਾਈ ਦੇ ਰਿਹਾ ਹੈ। ਇਸ ਦੀ ਲੰਬਾਈ 7 ਫੁੱਟ ਹੈ। ਇੰਗਲੈਂਡ ਦੇ ਇਕ ਨਿਊਜ਼ ਚੈਨਲ ਮੁਤਾਬਕ, ਇਸ ਤਰ੍ਹਾਂ ਦਾ ਜੀਵ ਸਭ ਤੋਂ ਪਹਿਲਾਂ 30 ਸਾਲ ਪਹਿਲਾਂ ਦੇਖਿਆ ਗਿਆ ਸੀ, ਪਰ ਇਸ ਤੋਂ ਬਾਅਦ ਜੀਵ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਆਈ। 
ਪਰ ਇਕ ਮਹਿਲਾ ਨੇ ਇਸ ਤਸਵੀਰ ''ਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਲਿਜਰਡ ਮੈਨ ਨੂੰ ਕੈਪਚਰ ਕੀਤਾ ਹੈ। ਸਾਰਾਹ ਬੇਰਾ ਨੇ ਕਿਹਾ ਕਿ ਉਹ ਇਕ ਦੋਸਤ ਨਾਲ ਚਰਚ ''ਚ ਸੀ, ਉਸੇ ਸਮੇਂ ਉਨ੍ਹਾਂ ਨੂੰ ਬਾਹਰ ਦਰੱਖਤ ਦੇ ਨੇੜੇ ਇਹ ਜੀਵ ਦਿਖਾਈ ਦਿੱਤਾ। ਮਹਿਲਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਹੱਥੋਂ ਇਸ ਜੀਵ ਦੀ ਤਸਵੀਰ ਕਲਿੱਕ ਹੋਈ ਹੈ। ਇਸ ਤਸਵੀਰ ਨੂੰ ਲੈ ਕੇ ਸੋਸ਼ਲ ਸਾਈਟ ''ਤੇ ਵੀ ਲੋਕ ਕਾਫੀ ਬਹਿਸ ਕਰ ਰਹੇ ਹਨ। ਕਈ ਲੋਕਾਂ ਨੇ ਕਿਹਾ ਕਿ ਤਸਵੀਰ ਦੀ ਜਾਂਚ ਕੀਤੀ ਜਾਣੀ ਚਾਹੀਦਾ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਸਾਊਥ ਕੈਰੋਲੀਨਾ ''ਚ ਅਜਿਹੇ ਹੋਰ ਜੀਵ ਵੀ ਹਨ।


Related News