ਸ਼ਰਾਬ ਤੋਂ ਦੂਰੀ ਰੱਖਣ ਨਾਲ ਹੀ ਹੋਵੇਗਾ ਕੋਰੋਨਾ ਦਾ ਇਲਾਜ

Tuesday, Jan 05, 2021 - 07:34 PM (IST)

ਸ਼ਰਾਬ ਤੋਂ ਦੂਰੀ ਰੱਖਣ ਨਾਲ ਹੀ ਹੋਵੇਗਾ ਕੋਰੋਨਾ ਦਾ ਇਲਾਜ

ਲੰਡਨ-ਸਮੁੱਚੀ ਦੁਨੀਆ ਦੇ ਕਰੀਬ 20 ਦੇਸ਼ਾਂ ’ਚ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਜਾਂ ਫਿਰ ਐਮਰਜੈਂਸੀ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹੇ ’ਚ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਕੋਰੋਨਾ ਵੈਕਸੀਨ ਲੈਣ ਦੇ ਬਾਰੇ ’ਚ ਸੋਚ ਰਹੇ ਹੋ ਤਾਂ ਸ਼ਰਾਬ ਤੋਂ ਦੂਰੀ ਬਣਾਉਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੋਣ ਵਾਲਾ ਹੈ। ਐਕਸਪਰਟਸ ਨੇ ਚਿਤਾਵਨੀ ਦਿੱਤੀ ਹੈ ਕਿ ਸ਼ਰਾਬ ਪੀਣ ਨਾਲ ਸਰੀਰ ਦੀ ਸਮਰੱਥਾ ਘੱਟ ਹੋ ਸਕਦੀ ਹੈ। ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਇਕ ਦਿਨ ਪਹਿਲਾਂ ਜਾਂ ਬਾਅਦ ’ਚ ਸ਼ਰਾਬ ਪੀਣ ਨਾਲ ਵੈਕਸੀਨ ਦਾ ਅਸਰ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਐਮਰਜੈਂਸੀ ਮੈਡੀਸਨ ਸਪੈਸ਼ਲਿਸਟ ਡਾ. ਰਾਨਕ ਇਖਾਰੀਆ ਨੇ ਬਲੱਡ ਸੈਂਪਲ ’ਤੇ ਐਕਸਪੈਰੀਮੈਂਟ ਕੀਤਾ ਹੈ। ਸ਼ਰਾਬ ਪੀਣ ਤੋਂ ਪਹਿਲਾਂ ਅਤੇ ਬਾਅਦ ’ਚ ਇਹ ਸੈਂਪਲ ਲਏ ਗਏ ਸਨ। ਉਨ੍ਹਾਂ ਨੇ ਪਾਇਆ ਕਿ ਤਿੰਨ ਗਲਾਸ ਸ਼ਰਾਬ ਦਾ ਅਸਰ ਸਾਫ ਦੇਖਿਆ ਗਿਆ ਜਿਸ ਦੇ ਕਾਰਣ lymphocytes ਦੀ ਗਿਣਤੀ 50 ਫੀਸਦੀ ਘੱਟ ਹੋ ਗਈ ਸੀ। ਵ੍ਹਾਈਟ ਬਲੱਡ ਸੈਲਸ ’ਚ 20-40% ਤੱਕ lymphocytes ਹੁੰਦੇ ਹਨ।

ਇਸ ਵਰਤੋਂ ’ਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਨਾਲ ਸਰੀਰ ’ਚ ਰਹਿਣ ਵਾਲੇ ਅਜਿਹੇ ਸੂਖਮ ਜੀਵਾਣੂਆਂ ’ਤੇ ਅਸਰ ਪੈਂਦਾ ਹੈ ਜੋ ਹਾਨੀਕਾਕਰ ਬੈਕਟੀਰੀਆ ਅਤੇ ਵਾਇਰਸ ਨਾਲ ਸਾਡੇ ਸਰੀਰ ਨੂੰ ਬਚਾਉਂਦੇ ਹਨ। ਇਸ ਕਾਰਣ ਸਾਡੇ ਖੂਨ ’ਚ ਮੌਜੂਦ ਵ੍ਹਾਈਟ ਬਲੱਡ ਸੈਲਸ ਨੂੰ ਨੁਕਸਾਨ ਪਹੁੰਚਦਾ ਹੈ। ਵ੍ਹਾਈਟ ਬਲੱਡ ਸੈਲਸ ’ਚ ਮੌਜੂਦ lymphocyte ਹੀ ਵਾਇਰਸ ਵਿਰੁੱਧ ਲੜਨ ਲਈ ਐਂਟਬਾਡੀ ਬਣਾਉਂਦੇ ਹਨ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਇਮਿਯੂਨਾਲਜਿਸਟ ਪ੍ਰੋਫੈਸਰ ਸ਼ੀਨਾ ਕਰੂਕਸ਼ੈਨਕ ਦਾ ਕਹਿਣਾ ਹੈ ਕਿ ਇਸ ਕਾਰਣ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਘੱਟ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਵੈਕਸੀਨੇਸ਼ਨ ਤੋਂ ਬਾਅਦ ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ। Lymphocytes ਉਹ ਸੈੱਲ ਹੁੰਦੇ ਹਨ ਜੋ ਇਹ ਤੈਅ ਕਰਦੇ ਹਨ ਕਿ ਵਾਇਰਸ ਵਰਗੇ ਹਮਲਾਵਰਾਂ ਵਿਰੁੱਧ ਕਿਵੇਂ ਲੜਨਾ ਹੈ। ਰੂਸੀ ਮਾਹਰ Alexander Gintsburg ਮੁਤਾਬਕ ਅਸੀਂ Sputnik V vaccine ਲਗਾਉਣ ਤੋਂ ਤਿੰਨ ਦਿਨ ਪਹਿਲਾਂ ਅਤੇ ਬਾਅਦ ਤੱਕ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਾਂ। ਐਲੇਕਜੈਂਡਰ Gamaleya National Center of Epidemiology and Microbiology ਮਾਸਕੋ ’ਚ ਪ੍ਰਧਾਨ ਹਨ ਉਨ੍ਹਾਂ ਦੀ ਹੀ ਦੇਖ-ਰੇਖ ’ਚ ਵੈਕਸੀਨ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ -‘ਬ੍ਰਿਟੇਨ ’ਚ ਕੋਵਿਡ-19 ਕਾਰਣ ਲਾਕਡਾਊਨ ’ਚ ਹੋਰ ਵਧ ਸਕਦੀਆਂ ਹਨ ਪਾਬੰਦੀਆਂ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News