ਭੱਵਿਖ ਵਿੱਚ ਵਕੀਲ ਜਾਂ ਮੁੱਖ ਕਾਰੋਬਾਰੀ ਸਲਾਹਕਾਰ ਬਣਨਾ ਲੋੜਦੀ ਹੈ : ਮੱਲਣ ਸੇਰੇਨਾ

Saturday, Jul 15, 2017 - 03:31 AM (IST)

ਰੋਮ ਇਟਲੀ (ਕੈਂਥ)— ਜਿਹੜੇ ਲੋਕ ਅੱਜ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣ ਤੋਂ ਅਕਲੋ ਵਹੁਣੇ ਹਨ। ਇਹ ਖ਼ਬਰ ਉਹਨਾਂ ਲਈ ਵਿਸੇਥਸ ਹੈ ਕਿਉਂ ਕਿ ਇਟਲੀ ਵਿੱਚ ਇੱਕ ਅਜਿਹੀ ਪੰਜਾਬਣ ਕੁੜੀ ਵੀ ਹੈ ਜਿਸ ਨੇ ਆਪਣੀ ਕਾਬਲੀਅਤ ਦੇ ਦਮ ਉੱਤੇ ਆਪਣੇ ਮਾਪਿਆਂ ਦੇ ਨਾਂਅ ਨੂੰ ਇਟਲੀ ਭਰ ਵਿੱਚ ਰੁਸ਼ਨਾਇਆ ਹੀ ਨਹੀਂ ਸਗੋਂ ਇਟਾਲੀਅਨ ਭਾਈਚਾਰੇ ਵਿੱਚ ਮਾਣ ਸਨਮਾਨ ਦਾ ਸਵੱਬ ਬਣੀ ਹੈ ।ਇਹ ਹੋਣਹਾਰ ਧੀ ਹੈ ਇਟਲੀ ਦੇ ਉੱਘੇ ਅੰਬੇਡਕਰੀ ਮਲੱਣ ਹਰਦਿਆਲ ਅਤੇ ਦੇਵੀ ਕ੍ਰਿਸ਼ਨਾ ਦੀ ਸੇਰੇਨਾ ਮੱਲਣ ਜਿਸ ਨੇ ਹਾਲ ਹੀ ਵਿੱਚ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋ 100 ਵਿਚੋਂ 100 ਨੰਬਰ ਹਾਸਲ ਕੀਤੇ ਹਨ। ਵਿਰੋਨਾ ਸ਼ਹਿਰ ਦੇ ਅਲਦੋ ਪਾਸੋਲੀ ਅਦਾਰੇ ਵਿੱਚ ਪੜ੍ਹਦੀ ਸੇਰੇਨਾ ਮੱਲਣ 26 ਦਸੰਬਰ 1998 ਨੂੰ ਇਟਲੀ ਵਿਖੇ ਹੀ ਮੱਲਣ ਹਰਦਿਆਲ ਦੇ ਘਰ ਜਨਮੀ ਜਿਸ ਨੂੰ ਪੂਰੇ ਮੱਲਣ ਪਰਿਵਾਰ ਨੇ ਰੱਜਵੇ ਲਾਡਾਂ ਨਾਲ ਪਾਲਿਆ । ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਸੋਚ ਉਪੱਰ ਡੱਟਵਾਂ ਪਰਿਵਾਰ ਦੇਣ ਵਾਲੇ ਪੂਰੇ ਮੱਲਣ ਪਰਿਵਾਰ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਹੀ ਉੱਚ ਮਿਆਰੀ ਵਿੱਦਿਆ ਵਰਗੇ ਅਨਮੋਲ ਗੁਣਾਂ ਨਾਲ ਮਾਲਾ-ਮਾਲ ਕੀਤਾ ਹੈ। ਪੰਜਾਬ ਦੇ ਪਿੰਡ ਵੀਰ ਬੰਸੀਆਂ ਤਹਿਸੀਲ ਫਿਲੌਰ (ਜਲੰਧਰ) ਜ਼ਿਲ੍ਹੇ ਨਾਲ ਸੰਬਧਤ ਮੱਲਣ ਪਰਿਵਾਰ ਦੇ ਤਿੰਨ ਬੱਚੇ ਜਿੰਨਾ ਵਿੱਚ ਮੱਲਣ ਮਲਿਕ ਮੁੰਡਾ ਅਤੇ ਮੱਲਣ ਸੇਰੇਨਾ ਤੇ ਮੱਲਣ ਜੈਸੀਕਾ ਕੁੜੀਆਂ ਹਨ। ਇਹਨਾਂ 3 ਬੱਚਿਆਂ ਨੂੰ ਮੱਲਣ ਹਰਦਿਆਲ ਨੇ ਨਾ ਸਿਰਫ਼ ਉੱਚ ਮਿਆਰੀ ਵਿੱਦਿਆ ਪੜਾਈ ਸਗੋਂ ਡਾ:ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਵੀ ਪੂਰੀ ਤਰ੍ਹਾਂ ਜਾਗਰੂਕ ਕੀਤਾ ਹੈ। ਉਹਨਾਂ ਅਨੁਸਾਰ ਬਾਬਾ ਸਾਹਿਬ ਜੀ ਦਾ ਸਮੁੱਚੇ ਸਮਾਜ ਨੂੰ ਇਹ ਵਾਰ-ਵਾਰ ਉਪਦੇਸ਼ ਸੀ ਕਿ ਆਪਣੇ ਬੱਚਿਆਂ ਨੂੰ ਵਿੱਦਿਆ ਵਰਗੇ ਖਜ਼ਾਨੇ ਨਾਲ ਨੱਕੋ-ਨੱਕ ਭਰ ਦਿਓ, ਕਾਮਯਾਬੀ ਆਪ ਤੁਹਾਡੇ ਦਰਵਾਜੇ ਉਪੱਰ ਦਸਤਕ ਦੇਵੇਗੀ ।ਮੱਲਣ ਸੇਰੇਨਾ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋ 100 ਵਿਚੋਂ 100 ਨੰਬਰ ਪ੍ਰਾਪਤ ਕਰਕੇ ਜਿੱਥੇ ਇਟਲੀ ਭਰ ਵਿੱਚ ਨਵੀਂ ਮਿਸਾਲ ਕਾਇਮ ਕਰਕੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਪਾਤਰ ਬਣੀ ਹੈ। ਉੱਥੇ ਸੇਰੇਨਾ ਦੀ ਅਜਿਹੀ ਗਜਬੀ ਕਾਮਯਾਬੀ ਦੇਖ ਇਟਾਲੀਅਨ ਲੋਕਾਂ ਦੇ ਮੂੰਹ ਅੱਡੇ ਹੀ ਰਹਿ ਗਏ ਹਨ। ਕਿਉਂਕਿ ਮੱਲਣ ਸੇਰੇਨਾ ਇਟਲੀ ਵਿੱਚ ਪਹਿਲੀ ਅਜਿਹੀ ਪੰਜਾਬਣ ਹੈ ਜਿਸ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਦੇ ਵਿੱਚੋ 100 ਵਿਚੋਂ 100 ਨੰਬਰ ਹਾਸਿਲ ਕੀਤੇ ਹੋਣ ।ਮੱਲਣ ਸੇਰੇਨਾ ਦੀ ਦਿਲੀ ਇੱਛਾ ਹੈ ਕਿ ਉਹ ਭੱਵਿਖ ਵਿੱਚ ਵਕੀਲ ਜਾਂ ਮੁੱਖ ਕਾਰੋਬਾਰੀ ਸਲਾਹਕਾਰ ਬਣੇ ਤਾਂ ਜੋ ਉਹ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਸਕੇ । ਇਸ ਖੁਸ਼ੀ ਦੇ ਮੌਕੇ ਸਮੂਹ ਮੱਲਣ ਪਰਿਵਾਰ ਨੂੰ ਵਧਾਈ ਦਿੰਦਿਆਂ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ (ਰਜਿ:) ਦੇ ਚੇਅਰਮੈਨ ਗਿਆਨ ਚੰਦ ਸੂਦ ਅਤੇ ਪ੍ਰਧਾਨ  ਸਰਬਜੀਤ ਵਿਰਕ ਹੁਰਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਮਿਆਰੀ ਵਿੱਦਿਆਂ ਦੁਆਰਾ ਨਾਲ ਭਰਪੂਰ ਕਰਨਾ ਹੀ ਬਾਬਾ ਸਾਹਿਬ ਦਾ ਮਿਸ਼ਨ ਹੈ। ਇਟਲੀ ਦਾ ਬਾਕੀ ਅੰਬੇਡਕਰੀ ਸਾਥੀ ਵੀ ਬਾਬਾ ਸਾਹਿਬ ਦੇ ਇਸ ਸੁਪਨੇ ਉਪੱਰ ਸੰਜੀਦਗੀ ਦਿਖਾਉਦੇ ਹੋਏ ਆਪਣੀ ਬੱਚਿਆਂ ਨੂੰ ਅੱਗੇ ਲੈਕੇ ਆਉਣ।


Related News