ਅਮਰੀਕਾ ਦੇ ਸਕੂਲ ’ਚ ਚੱਲੀਆਂ ਗੋਲ਼ੀਆਂ, 3 ਦੀ ਹੋਈ ਮੌਤ

Wednesday, Oct 26, 2022 - 02:23 AM (IST)

ਅਮਰੀਕਾ ਦੇ ਸਕੂਲ ’ਚ ਚੱਲੀਆਂ ਗੋਲ਼ੀਆਂ, 3 ਦੀ ਹੋਈ ਮੌਤ

ਵਾਸ਼ਿੰਗਟਨ (ਯੂ. ਐੱਨ. ਆਈ.)-ਅਮਰੀਕਾ ਦੇ ਮਿਸੌਰੀ ਸੂਬੇ ਦੇ ਸੈਂਟ ਲੁਈਸ ’ਚ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਮੁਤਾਬਕ ਬੰਦੂਕਧਾਰੀ ਸੋਮਵਾਰ ਸਵੇਰੇ 9 ਵਜੇ ਤੋਂ ਬਾਅਦ ਸੈਂਟਰਲ ਵਿਜ਼ੁਅਲ ਐਂਡ ਪ੍ਰਫਾਰਮਿੰਗ ਆਰਟਸ ਹਾਈ ਸਕੂਲ ’ਚ ਦਾਖ਼ਲ ਹੋਇਆ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਗੰਦੇ ਵਿਅਕਤੀ ਦੀ 94 ਸਾਲ ਦੀ ਉਮਰ ’ਚ ਹੋਈ ਮੌਤ

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਕੂਲ ਭਵਨ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਸ਼ੱਕੀ ਬੰਦੂਕਧਾਰੀ ਨੇ ਕਿਵੇਂ ਸਕੂਲ ਵਿਚ ਐਂਟਰੀ ਕੀਤੀ। ਪੁਲਸ ਨੇ ਬੰਦੂਕਧਾਰੀ ਨੂੰ ਕੁਝ ਹੀ ਦੇਰ ’ਚ ਢੇਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਆਬੂਧਾਬੀ ਗਏ 100 ਪੰਜਾਬੀ ਫਸੇ, ਨਹੀਂ ਦਿੱਤੇ ਜਾ ਰਹੇ ਪਾਸਪੋਰਟ


author

Manoj

Content Editor

Related News